ਮਹਿੰਗਾਈ ਦੀ ਮਾਰ ਝੱਲ ਰਹੇ ਨਿਊਜ਼ੀਲੈਂਡ ਵਾਸੀਆਂ ਅਜੇ ਕਿਸੇ ਪਾਸਿਓ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ। ਖਾਣ ਪੀਣ ਦੀਆਂ ਵਸਤੂਆਂ ਤੋਂ ਬਾਅਦ ਹੁਣ ਪੈਟਰੋਲ ਦੀਆਂ ਕੀਮਤਾਂ ਨੇ ਲੋਕਾਂ ਦਾ ਤੇਲ ਕੱਢਿਆ ਪਿਆ ਹੈ। ਉੱਥੇ ਹੀ Whangārei ਦੇ ਵਸਨੀਕ ਜਵਾਬ ਦੀ ਮੰਗ ਕਰ ਰਹੇ ਹਨ ਕਿ ਉਹ ਦੇਸ਼ ਵਿੱਚ ਸਭ ਤੋਂ ਵੱਧ ਪੈਟਰੋਲ ਦੀਆਂ ਕੀਮਤਾਂ ਦਾ ਭੁਗਤਾਨ ਕਿਉਂ ਕਰ ਰਹੇ ਹਨ। ਉਹ ਵੀ ਨਿਊਜ਼ੀਲੈਂਡ ਦੇ ਮੁੱਖ ਬਾਲਣ ਦੇ ਆਯਾਤ ਟਰਮੀਨਲ ਦੇ ਨੇੜੇ ਰਹਿਣ ਦੇ ਬਾਵਜੂਦ।ਬਾਲਣ ਦੀ ਵੱਧ ਰਹੀ ਲਾਗਤ, 91-octaneane ਪੈਟਰੋਲ ਹੁਣ $ 3 ਨੂੰ ਲੀਟਰ ਨੂੰ ਪਾਰ ਕਰ ਗਈ ਹੈ।
ਇੰਨਾਂ ਹੀ ਨਹੀਂ ਕ੍ਰਿਸਮਸ ਤੋਂ ਪਹਿਲਾ ਨਿਊਜ਼ੀਲੈਂਡ ਵਾਸੀਆਂ ‘ਤੇ ਮਹਿੰਗਾਈ ਦੀ ਮਾਰ ਹੋਰ ਵੱਧ ਸਕਦੀ ਹੈ। ਦਰਅਸਲ ਕ੍ਰਿਸਮਸ ਤੱਕ 91 ਔਕਟੇਨ ਲਈ ਪ੍ਰਚੂਨ ਪੈਟਰੋਲ ਦੀਆਂ ਕੀਮਤਾਂ $3.50 ਪ੍ਰਤੀ ਲੀਟਰ ਤੱਕ ਵੱਧਣ ਦਾ ਅਨੁਮਾਨ ਹੈ।