ਫਾਇਨੈਸ਼ਲ ਮਾਰਕੀਟ ਅਥਾਰਟੀ ਦੇ ਵੱਲੋਂ ਇੱਕ ਵੱਡਾ ਖੁਲਾਸਾ ਕੀਤਾ ਗਿਆ ਹੈ। ਦਰਅਸਲ ਵੈਸਟਪੈਕ ਵੱਲੋਂ ਉਸ ‘ਤੇ ਲਗਾਏ ਗਏ ਇਲਜ਼ਾਮਾਂ ਨੂੰ ਕਬੂਲਿਆ ਗਿਆ ਹੈ। ਫਾਇਨੈਸ਼ਲ ਮਾਰਕੀਟ ਅਥਾਰਟੀ ਨੇ ਦੱਸਿਆ ਕਿ ਵੈਸਟਪੈਕ ਨੇ ਗ੍ਰਾਹਕਾਂ ਨੂੰ $6.35 ਮਿਲੀਅਨ ਡਾਲਰ ਓਵਰਚਾਰਜ ਕਰਨ ਦੇ ਦੋਸ਼ ਕਬੂਲ ਲਏ ਹਨ। ਵੇਸਟਪੇਕ ਨੂੰ ਫਾਇਨੈਸ਼ਲ ਮਾਰਕੀਟਸ ਕੰਡਕਟ ਐਕ 2013 ਦਾ ਦੋਸ਼ੀ ਪਾਇਆ ਗਿਆ ਹੈ। ਰਿਪੋਰਟਾਂ ਮੁਤਾਬਿਕ ਇਸ ਕਾਰਨ 24,621 ਗ੍ਰਾਹਕ ਪ੍ਰਭਾਵਿਤ ਹੋਏ ਦੱਸੇ ਜਾ ਰਹੇ ਹਨ ਤੇ ਹੁਣ ਇਨ੍ਹਾਂ ਨੂੰ ਵੇਸਟਪੈਕ ਵਲੋਂ ਭੁਗਤਾਨ ਕਰਕੇ ਇਨ੍ਹਾਂ ਪ੍ਰਭਾਵਿਤ ਹੋਏ ਗ੍ਰਾਹਕਾਂ ਤੋਂ ਮੁਆਫੀ ਮੰਗੀ ਜਾਏਗੀ। ਤੁਹਾਨੂੰ ਦੱਸ ਦੇਈਏ ਇਸ ਮਾਮਲੇ ਦੀ ਕਾਰਵਾਈ ਆਕਲੈਂਡ ਹਾਈ ਕੋਰਟ ਵਿੱਚ ਚੱਲੀ ਸੀ।
