ਨਿਊਜ਼ੀਲੈਂਡ ‘ਚ ਰਹਿੰਦੇ ਲੋਕਾਂ ਅਤੇ ਆਪਣੇ ਘਰ ਦਾ ਸੁਪਨਾ ਦੇਖਣ ਵਾਲਿਆਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਨਿਊਜ਼ੀਲੈਂਡ ਦੇ ਵੇਸਟਪੈਕ ਬੈਂਕ ਨੇ 6 ਮਹੀਨਿਆਂ ਦੇ ਹੋਮ ਲੋਨ ਦੀ ਵਿਆਜ ਦਰ 20 ਬੇਸਿਸ ਪੁਆਇੰਟ ਘਟਾਕੇ 5.99 ਫੀਸਦੀ ਕਰ ਦਿੱਤੀ ਹੈ। ਹੋਮ ਲੋਨ ਦੀਆਂ ਨਵੀਆਂ ਵਿਆਜ ਦਰਾਂ ਅੱਜ ਯਾਨੀ ਕਿ 17 ਜਨਵਰੀ ਤੋਂ ਲਾਗੂ ਹੋਣਗੀਆਂ। ਬੈਂਕ ਅਨੁਸਾਰ ਘਰ ਖ੍ਰੀਦਣ ਵਾਲਿਆਂ ਲਈ ਇਹ ਇੱਕ ਰਾਹਤ ਭਰੀ ਖਬਰ ਹੈ, ਜਿਸਦਾ ਲਾਹਾ ਹਜਾਰਾਂ ਕੀਵੀਆਂ ਨੂੰ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਹੀ ਨਹੀਂ ਵੇਸਟਪੈਕ 5 ਤੋਂ 9 ਮਹੀਨੇ ਦੇ ਡਿਪੋਜਿਟ ਦੀਆਂ ਵਿਆਜ ਦਰਾਂ ਨੂੰ ਵੀ .10 ਫੀਸਦੀ ਤੋਂ .15 ਫੀਸਦੀ ਤੱਕ ਘਟਾਉਣ ਦਾ ਫੈਸਲਾ ਕੀਤਾ ਹੈ।