ਨਿਊਜ਼ੀਲੈਂਡ ‘ਚ ਚੋਰੀ ਦੀਆਂ ਵਾਰਦਾਤਾਂ ‘ਚ ਨਿਰੰਤਰ ਵਾਧਾ ਹੋ ਰਿਹਾ ਹੈ, ਆਏ ਦਿਨ ਕੋਈ ਨਾ ਕੋਈ ਵਾਰਦਾਤ ਵਾਪਰ ਰਹੀ ਹੈ। ਉੱਥੇ ਹੀ ਵੈਸਟ ਆਕਲੈਂਡ ਦੇ ਇੱਕ ਪੀਜ਼ਾ ਰੈਸਟੋਰੈਂਟ ਨੂੰ ਮੰਗਲਵਾਰ ਸਵੇਰੇ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਨੁਕਸਾਨ ਪਹੁੰਚਾਇਆ ਗਿਆ ਹੈ। ਹੈਂਡਰਸਨ ਵਿੱਚ ਪੀਜ਼ਾ ਬੇਲਾ ਦੀ ਦੁਕਾਨ ਦੇ ਫਰੰਟ ਨੂੰ ਤੋੜ ਦਿੱਤਾ ਗਿਆ ਹੈ, ਜਿਸ ਵਿੱਚ ਐਂਟਰੀ ਗੇਟ ਅਤੇ ਫੁੱਟਪਾਥ ਉੱਤੇ ਮਲਬਾ ਫੈਲਿਆ ਹੋਇਆ ਹੈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ 3.13 ਵਜੇ ਹੈਂਡਰਸਨ ਵੈਲੀ ਰੋਡ ‘ਤੇ ਚੋਰੀ ਦੀ ਰਿਪੋਰਟ ਮਿਲੀ ਸੀ।
ਜਦਕਿ ਅਪਰਾਧੀ ਤਿੰਨ ਚੋਰੀਸ਼ੁਦਾ ਵਾਹਨਾਂ ਵਿੱਚ ਮੌਕੇ ਤੋਂ ਫਰਾਰ ਹੋ ਗਏ, ਜਿਨ੍ਹਾਂ ਵਿੱਚੋਂ ਦੋ ਦੀ ਵਰਤੋਂ ਜ਼ਬਰਦਸਤੀ ਦੁਕਾਨ ਵਿੱਚ ਦਾਖਲ ਹੋਣ ਲਈ ਕੀਤੀ ਗਈ ਸੀ। ਪੁਲਿਸ ਨੇ ਦੱਸਿਆ ਕਿ ਚੋਰੀ ਦਾ ਪਤਾ ਲਗਾਉਣ ਅਤੇ ਦੋਸ਼ੀਆਂ ਦਾ ਪਤਾ ਲਗਾਉਣ ਲਈ ਘਟਨਾ ਦੀ ਜਾਂਚ ਜਾਰੀ ਹੈ। ਜੇਕਰ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨੂੰ 105 ‘ਤੇ ਸੰਪਰਕ ਕਰਨ।