ਜੇਕਰ ਤੁਸੀਂ ਵੈਲਿੰਗਟਨ ਵਾਸੀ ਹੋ ਤਾਂ ਆਉਣ ਵਾਲੇ ਦਿਨਾਂ ‘ਚ ਤੁਹਾਨੂੰ ਪਾਣੀ ਸਬੰਧੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ। ਦਰਅਸਲ ਆਉਂਦੇ 2 ਹਫਤਿਆਂ ਤੱਕ ਵੈਲਿੰਗਟਨ ਕਾਉਂਸਲ ਵਾਟਰ ਰੈਟਸਟੀਕਸ਼ਨ ਲੇਵਲ 3 ਲਾਗੂ ਕਰ ਸਕਦੀ ਹੈ। ਦੱਸਦੀਏ ਕਿ ਇਸ ਵੇਲੇ ਪਹਿਲਾਂ ਹੀ ਵਾਟਰ ਰੈਸਟਰੀਕਸ਼ਨ ਲੇਵਲ 2 ਅਮਲ ਵਿੱਚ ਹਨ। ਪਾਣੀ ਸਬੰਧੀ ਦਿੱਕਤਾਂ ਨੂੰ ਲੈਕੇ ਕਾਉਂਸਲ ਵਲੋਂ ਵੀਰਵਾਰ ਨੂੰ ਇੱਕ ਮੀਟਿੰਗ ਵੀ ਰੱਖੀ ਗਈ ਹੈ। ਜਿਕਰਯੋਗ ਹੈ ਕਿ ਇਸ ਵੇਲੇ ਗਰਮੀ ਵੀ ਪੂਰੇ ਜੋਰਾਂ ‘ਤੇ ਪੈ ਰਹੀ ਹੈ।