ਜੇਕਰ ਤੁਸੀ ਵੈਲਿੰਗਟਨ ਵਾਸੀ ਹੋ ਅਤੇ ਰੇਲ ਰਾਹੀਂ ਸਫ਼ਰ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ ਹੈ। ਦਰਅਸਲ ਵੈਲਿੰਗਟਨ ‘ਚ ਰੇਲ ਯਾਤਰੀਆਂ ਨੂੰ ਅਗਲੇ ਹਫਤੇ ਤੋਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ “ਜ਼ਰੂਰੀ” ਸੁਰੱਖਿਆ ਨਿਰੀਖਣਾਂ ਕਾਰਨ ਕਈ ਲਾਈਨਾਂ ‘ਤੇ ਰੇਲ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪਿਛਲੇ ਹਫਤੇ ਪਾਵਰ ਸਪਲਾਈ ਕਾਰਨ ਆਈ ਸਮੱਸਿਆ ਤੋਂ ਬਾਅਦ ਹੁਣ ਨਿਰੀਖਣ ਕੀਤਾ ਜਾਵੇਗਾ।
ਨਤੀਜੇ ਵੱਜੋਂ ਮੈਟਲਿੰਕ ਦੇ ਅਨੁਸਾਰ, ਹੱਟ ਵੈਲੀ, ਮੇਲਿੰਗ ਅਤੇ ਵੈਰਾਰਾਪਾ ਰੇਲ ਲਾਈਨਾਂ ਅਗਲੇ ਹਫਤੇ ਮੰਗਲਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ ਅਤੇ ਦੁਪਹਿਰ ਦੇ ਸਿਖਰ ਦੌਰਾਨ ਹੀ ਚੱਲਣਗੀਆਂ। ਸਵੇਰੇ 9.30 ਵਜੇ ਤੋਂ ਦੁਪਹਿਰ 2.30 ਵਜੇ ਦੇ ਵਿਚਕਾਰ, ਉਨ੍ਹਾਂ ਦਿਨਾਂ ਵਿੱਚ, ਤਿੰਨ ਲਾਈਨਾਂ ‘ਤੇ ਬੱਸਾਂ ਦੁਆਰਾ ਰੇਲ ਸੇਵਾਵਾਂ ਨੂੰ ਬਦਲਿਆ ਜਾਵੇਗਾ। ਵੈਲਿੰਗਟਨ ਅਤੇ ਅੱਪਰ ਹੱਟ ਵਿਚਕਾਰ ਬੱਸਾਂ ਦੁਆਰਾ ਵੀ ਇਸ ਸਮੇਂ ਦੌਰਾਨ ਵੈਰਾਰਾਪਾ ਲਾਈਨ ਸੇਵਾਵਾਂ ਨੂੰ ਬਦਲਿਆ ਜਾਵੇਗਾ। ਹਾਲਾਂਕਿ ਜੌਨਸਨਵਿਲੇ ਅਤੇ ਕਾਪਿਟੀ ਲਾਈਨਾਂ ਪ੍ਰਭਾਵਿਤ ਨਹੀਂ ਹਨ ਅਤੇ ਆਮ ਵਾਂਗ ਚੱਲਣਗੀਆਂ।