ਜੇਕਰ ਤੁਸੀ ਨਿਊਜ਼ੀਲੈਂਡ ਦੇ ਵਾਸੀ ਹੋ ਅਤੇ ਕ੍ਰਿਪਟੋਕਰੰਸੀ ਨਾਲ ਸਬੰਧਿਤ ਕੋਈ ਲੈਣ ਦੇਣ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ ਹੈ। ਦਰਅਸਲ ਵੈਲਿੰਗਟਨ ਪੁਲਿਸ ਦੋ ਵਿਅਕਤੀਆਂ ਦੀ ਭਾਲ ਕਰ ਰਹੀ ਹੈ। ਇੰਨਾਂ ਦੋਵਾਂ ਵਿਅਕਤੀਆਂ ਉੱਤੇ ਸੋਸ਼ਲ ਮੀਡੀਆ ‘ਤੇ ਨਕਦੀ ਬਦਲੇ ਕ੍ਰਿਪਟੋਕਰੰਸੀ ਦਾ ਲੈਣ-ਦੇਣ ਕਰਨ ਦਾ ਝਾਂਸਾ ਦੇ ਕਿ ਅਤੇ ਕਈ ਲੋਕਾਂ ਤੋਂ ਪਿਸਤੌਲ ਦਿਖਾ ਕਿ ਨਕਦੀ ਲੁੱਟਣ ਦੇ ਇਲਜ਼ਾਮ ਲੱਗੇ ਹਨ। ਇੱਕ ਹੋਰ ਅਹਿਮ ਗੱਲ ਹੈ ਕਿ ਇਹ ਘਟਨਾਵਾਂ ਭੀੜ-ਭੱੜਕੇ ਵਾਲੇ ਇਲਾਕੇ ਵਿੱਚ ਹੀ ਵਾਪਰੀਆਂ ਹਨ।
ਪੁਲਿਸ ਨੂੰ ਇਹ ਵੀ ਸ਼ੱਕ ਹੈ ਕਿ ਹੋਰ ਪੀੜਤਾਂ ਨੂੰ ਵੀ ਇਸੇ ਤਰ੍ਹਾਂ ਦੀਆਂ ਕ੍ਰਿਪਟੋ-ਡਕੈਤੀਆਂ ਦੁਆਰਾ ਨਿਸ਼ਾਨਾ ਬਣਾਇਆ ਗਿਆ ਹੋ ਸਕਦਾ ਹੈ ਪਰ ਅਜੇ ਤੱਕ ਹੋਰ ਕਿਸੇ ਨੇ ਪੁਲਿਸ ਨੂੰ ਘਟਨਾਵਾਂ ਦੀ ਰਿਪੋਰਟ ਨਹੀਂ ਕੀਤੀ ਹੈ। ਜਾਰੀ ਕੀਤੀਆਂ ਤਸਵੀਰਾਂ ਸਬੰਧੀ ਪੁਲਿਸ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਦੋਵਾਂ ਵਿਅਕਤੀਆਂ ਬਾਰੇ ਜਾਣਕਾਰੀ ਹੈ, ਜਾਂ ਜੋ ਕ੍ਰਿਪਟੋਕਰੰਸੀ ਲੁੱਟਾਂ ਦਾ ਸ਼ਿਕਾਰ ਹੋਇਆ ਹੈ, ਤਾਂ ਉਨ੍ਹਾਂ ਨੂੰ ਪੁਲਿਸ ਨਾਲ ਸੰਪਰਕ ਕਰਨਾ ਚਾਹੀਦਾ ਹੈ।