ਪੂਰੀ ਦੁਨੀਆ ਵਿੱਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਦਾ ਪ੍ਰਕੋਪ ਨਿਊਜ਼ੀਲੈਂਡ ਵਿੱਚ ਵੀ ਜਾਰੀ ਹੈ। ਜਿਸ ਕਾਰਨ ਇਸ ਸਮੇ ਨਿਊਜ਼ੀਲੈਂਡ ਵਿੱਚ ਕਾਫੀ ਸਖਤ ਪਬੰਦੀਆਂ ਵੀ ਲਾਗੂ ਕੀਤੀਆਂ ਗਈਆਂ ਹਨ। ਪਰ ਉੱਥੇ ਹੀ ਲੋਕਾਂ ਵੱਲੋ ਇੰਨਾਂ ਨਿਯਮਾਂ ਦੀ ਉਲੰਘਣਾ ਕਰਨ ਦੀਆ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਪੁਲਿਸ ਨੂੰ ਪ੍ਰਾਪਤ ਹੋਈਆਂ 1000 ਤੋਂ ਵੱਧ ਉਲੰਘਣਾ ਸੂਚਨਾਵਾਂ ਵਿੱਚੋਂ ਅਲਰਟ ਲੈਵਲ 4 ਦੀਆਂ ਪਾਬੰਦੀਆਂ ਦੇ ਤਹਿਤ ਇੱਕ ਵਿਅਕਤੀ ਉੱਤੇ ਵੈਲਿੰਗਟਨ ਜ਼ਿਲ੍ਹੇ ਵਿੱਚ ਤਾਲਾਬੰਦੀ ਦੀ ਉਲੰਘਣਾ ਦਾ ਦੋਸ਼ ਲਗਾਇਆ ਗਿਆ ਹੈ।
ਇੱਕ ਪੁਲਿਸ ਬੁਲਾਰੇ ਨੇ ਦੱਸਿਆ ਕਿ 26 ਅਗਸਤ ਦੀ ਸ਼ਾਮ 5 ਵਜੇ, ਤਾਲਾਬੰਦੀ ਦੇ ਨੌਵੇਂ ਦਿਨ, ਉਨ੍ਹਾਂ ਨੂੰ ਵੈਲਿੰਗਟਨ ਖੇਤਰ ਵਿੱਚ 1079 ਉਲੰਘਣਾ ਦੀਆਂ ਸੂਚਨਾਵਾਂ ਪ੍ਰਾਪਤ ਹੋਈਆਂ ਸਨ। ਸੂਚਨਾਵਾਂ ਵਿੱਚੋਂ, 704 ਇੱਕ ਇਕੱਠ ਬਾਰੇ ਸਨ, ਜਦਕਿ 268 ਇੱਕ ਕਾਰੋਬਾਰ ਬਾਰੇ ਸਨ ਅਤੇ 107 ਇੱਕ ਵਿਅਕਤੀ ਬਾਰੇ ਸਨ। ਹਾਲਾਂਕਿ, ਇਸ ਸੰਖਿਆ ਵਿੱਚੋਂ ਸਿਰਫ 21 ਨੂੰ ਚਿਤਾਵਨੀਆਂ ਦਿੱਤੀਆਂ ਗਈਆਂ ਸਨ ਅਤੇ ਇੱਕ ਉੱਤੇ ਮੁਕੱਦਮਾ ਚਲਾਇਆ ਗਿਆ ਸੀ। ਪੁਲਿਸ ਨੇ ਇਨ੍ਹਾਂ ਮੁਕੱਦਮਿਆਂ, ਨੌਜਵਾਨਾਂ ਦੇ ਹਵਾਲਿਆਂ ਅਤੇ ਚੇਤਾਵਨੀਆਂ ਬਾਰੇ ਕਿਹਾ ਕਿ, ਇਹ ਮਾਮਲੇ 12 ਸਿਹਤ ਐਕਟ ਦੀ ਉਲੰਘਣਾ ਦੇ ਕਾਰਨ, ਛੇ ਨਿਰਦੇਸ਼/ਮਨਾਹੀ/ਪਾਬੰਦੀ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਲਈ, ਅਤੇ ਚਾਰ ਆਦੇਸ਼ (ਕੋਵਿਡ -19) ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਲਈ ਸਨ।
ਪੁਲਿਸ ਨੇ ਵੈਲਿੰਗਟਨ ਜ਼ਿਲ੍ਹੇ ਵਿੱਚ 104 infringements ਵੀ ਜਾਰੀ ਕੀਤੀਆਂ ਹਨ, ਜਿਨ੍ਹਾਂ ਵਿੱਚੋਂ 95 ਘਰ ਵਿੱਚ ਰਹਿਣ ਵਿੱਚ ਅਸਫਲ ਰਹਿਣ ਕਾਰਨ ਸਨ। ਦੋ physical distancing ਦੇ ਨਿਯਮਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਲਈ ਸਨ, ਅਤੇ ਛੇ premises ਵਿੱਚ ਮਾਸਕ ਜਾਂ ਚਿਹਰਾ ਢੱਕਣ ਵਿੱਚ ਅਸਫਲ ਰਹਿਣ ਲਈ ਸਨ। ਇਸ ਤੋਂ ਇਲਾਵਾ ਇੱਕ ਹੋਰ ਇੱਕ ਮੈਡੀਕਲ ਅਫਸਰ ਦੇ ਕੰਮ ‘ਚ ਰੁਕਾਵਟ ਪਾਉਣ ਅਤੇ ਆਦੇਸ਼ (ਕੋਵਿਡ -19 ਨਿਯਮ ) ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਲਈ ਸੀ। ਹਫਤੇ ਦੇ ਸ਼ੁਰੂ ਵਿੱਚ, ਵੈਲਿੰਗਟਨ ਡਿਸਟ੍ਰਿਕਟ ਰੋਡ ਪੁਲਿਸਿੰਗ ਮੈਨੇਜਰ ਇੰਸਪੈਕਟਰ ਵੇਡ ਜੇਨਿੰਗਸ ਨੇ ਕਿਹਾ ਕਿ ਤਾਲਾਬੰਦੀ ਦੇ ਪਹਿਲੇ ਹਫਤੇ ਵੱਡੀ ਗਿਣਤੀ ਵਿੱਚ ਤੇਜ਼ੀ ਨਾਲ infringements ਵੀ ਜਾਰੀ ਕੀਤੀਆਂ ਗਈਆਂ ਸਨ।