ਲੋਅਰ ਹੱਟ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਫਲੂ ਵਰਗੇ ਲੱਛਣਾ ਤੋਂ ਬਾਅਦ ਅਚਾਨਕ ਇੱਕ 53 ਸਾਲ ਦੀ ਮਾਰੀਆ ਪੈਕੇ-ਲਿਓਨਾਰਡ ਨਾਮ ਦੀ ਨਰਸ ਦੀ ਮੌਤ ਹੋਈ ਹੈ। ਇੰਨਾਂ ਹੀ ਨਹੀਂ ਨਰਸ ਦੀ ਮੌਤ ਤੋਂ ਬਾਅਦ ਉਸਦਾ ਪਤੀ ਵੀ ਹਸਪਤਾਲ ‘ਚ ਜ਼ਿੰਦਗੀ ਦੀ ਜੰਗ ਲੜ ਰਿਹਾ ਹੈ। ਮਾਰੀਆ ਪੈਕੇ-ਲਿਓਨਾਰਡ ਬਾਰੇ ਜਾਣਕਾਰੀ ਦਿੰਦਿਆਂ ਉਸ ਦੇ ਦੋਸਤਾਂ ਨੇ ਦੱਸਿਆ ਕਿ ਉਸਦੀ ਮੌ/ਤ 21 ਜੁਲਾਈ ਨੂੰ ਹੱਟ ਹਸਪਤਾਲ ‘ਚ ਹੋਈ ਸੀ, ਪਰ ਦੋਸਤਾਂ ਮੁਤਾਬਿਕ ਇਸ ਤੋਂ ਪਹਿਲਾਂ ਉਹ ਬਿਲਕੁਲ ਤੰਦਰੁਸਤ ਸੀ।
