ਵੈਲਿੰਗਟਨ ਖੇਤਰ, ਵੈਰਾਰਪਾ (Wairarapa) ਅਤੇ ਕਪਿਟੀ ਕੋਸਟ ਸਮੇਤ, ਅੱਜ ਸ਼ਾਮ 6 ਵਜੇ ਤੋਂ ਐਤਵਾਰ ਰਾਤ 11:59 ਵਜੇ ਤੱਕ ਅਲਰਟ ਪੱਧਰ 2 ‘ਤੇ ਪਹੁੰਚ ਗਿਆ ਹੈ। ਪ੍ਰਸ਼ਾਸਨ ਵੱਲੋ ਇਹ ਫੈਸਲਾ ਕੋਰੋਨਾ ਦੇ ਮੱਦੇਨਜ਼ਰ ਲਿਆ ਗਿਆ ਹੈ। ਕਿਉਂਕ ਆਸਟ੍ਰੇਲੀਆ ਦੇ ਸਿਡਨੀ ਤੋਂ ਇੱਕ ਕੋਰੋਨਾ ਮਰੀਜ਼ ਨਿਊਜੀਲੈਂਡ ਆਇਆ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਉਸ ਵਿਅਕਤੀ ਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਲੱਭਣਾ ਸ਼ੁਰੂ ਕੀਤਾ। ਇਸੇ ਕਾਰਨ ਕੋਵਿਡ ਅਲਰਟ ਲੇਵਲ 2 ਵੀ ਲਾਗੂ ਕਰਨ ਦਾ ਫੈਸਲਾ ਲਿਆ ਗਿਆ ਹੈ।
ਕੋਵਿਡ -19 ਪ੍ਰਤੀਕਿਰਿਆ ਮੰਤਰੀ ਕ੍ਰਿਸ ਹਿਪਕਿਨਸ ਨੇ ਕਿਹਾ ਕਿ ਇਕੱਠ ਕਰਨ ਦੀਆਂ ਸੀਮਾਵਾਂ ਹੋਣਗੀਆਂ ਅਤੇ ਹੁਣ ਇੱਕ ਸਮੇਂ 100 ਤੋਂ ਜ਼ਿਆਦਾ ਲੋਕ ਇਕੱਠੇ ਨਹੀਂ ਹੋ ਸਕਦੇ। ਹਾਲਾਂਕਿ ਇਸ ਦੌਰਾਨ ਈਸੀਈ ਸੈਂਟਰਾਂ ਦੀ ਤਰਾਂ ਸਕੂਲ ਖੁੱਲੇ ਰਹਿਣਗੇ। Hospitality ਦੀਆਂ ਦੁਕਾਨਾਂ ਨੂੰ ਕੁੱਝ ਪਬੰਦੀਆਂ ਨਾਲ ਖੋਲ੍ਹਣ ਦੀ ਇਜਾਜਤ ਦਿੱਤੀ ਗਈ ਹੈ। ਹਿਪਕਿਨਸ ਨੇ ਕਿਹਾ, “ਸਾਡੇ ਕੋਲ ਹਮੇਸ਼ਾਂ ਇਸ ਤਰ੍ਹਾਂ ਦੀਆਂ ਸਥਿਤੀਆਂ ਲਈ ਯੋਜਨਾਵਾਂ ਬਣੀਆਂ ਹੁੰਦੀਆਂ ਹਨ ਅਤੇ ਇਹ ਹੀ ਅਸੀਂ ਹੁਣ ਕੰਮ ਕਰ ਰਹੇ ਹਾਂ।” ਉਨ੍ਹਾਂ ਕਿਹਾ ਕਿ ਸੰਪਰਕ ਟਰੇਸਰ “ਤੇਜ਼ੀ ਨਾਲ” ਕੰਮ ਕਰ ਰਹੇ ਹਨ।