ਇੱਕ ਰੈਸਟੋਰੈਂਟ ਮੈਨੇਜਰ ਦਾ ਕਹਿਣਾ ਹੈ ਕਿ ਵੈਲਿੰਗਟਨ ਦੀ ਮੇਅਰ ਟੋਰੀ ਵਹਾਨਾਊ ਸ਼ੁੱਕਰਵਾਰ ਨੂੰ ਸ਼ਰਾਬ ਪੀ ਕੇ ਰੈਸਟੋਰੈਂਟ ਵਿੱਚ ਆਈ ਸੀ ਅਤੇ ਬਿਨਾਂ ਭੁਗਤਾਨ ਕੀਤੇ ਵਾਪਿਸ ਚਲੀ ਗਈ ਸੀ। ਸ਼ੇ ਲੋਮਾਸ ਨੇ ਕਿਹਾ ਕਿ ਮੇਅਰ ਇੱਕ ਦੋਸਤ ਨਾਲ ਡਿਕਸਨ ਸਟ੍ਰੀਟ ‘ਤੇ ਓਲਡ ਕੁਆਰਟਰ ‘ਚ ਪਹੁੰਚੀ ਸੀ ਅਤੇ “ਟਿੱਪਸੀ” ਜਾਪਦਾ ਸੀ – ਅਜਿਹਾ ਕੁਝ ਮੇਅਰ ਖੁਦ ਮੰਨਦੀ ਹੈ। ਰਿਪੋਰਟਾਂ ਅਨੁਸਾਰ ਰੈਸਟੋਰੈਂਟ ਦੀ ਪਾਲਸੀ ਹੈ ਕਿ ਉਹ ਫੂਡ ਤੋਂ ਬਗੈਰ ਅਲਕੋਹਲ ਸਰਵ ਨਹੀਂ ਕਰਦਾ, ਇਸੇ ਲਈ ਫੂਡ ਸਰਵ ਕਰਨ ਵਾਲੇ ਕਰਮਚਾਰੀ ਦੀ ਮੇਅਰ ਟੋਰੀ ਨਾਲ ਹਲਕੀ ਜਿਹੀ ਬਹਿਸ ਵੀ ਹੋਈ, ਜਿਸ ਤੋਂ ਬਾਅਦ ਮੇਅਰ ਟੋਰੀ ਉੱਥੋਂ ਬਿਨ੍ਹਾਂ ਬਿੱਲ ਅਦਾ ਕੀਤੇ ਚਲੇ ਗਈ। ਉੱਥੇ ਹੀ ਹੁਣ ਵੈਲਿੰਗਟਨ ਦੀ ਮੇਅਰ ਟੋਰੀ ਨੇ ਵੀ ਆਪਣੀ ਗਲਤੀ ਮੰਨਦਿਆਂ ਪਛਤਾਵਾ ਕੀਤਾ ਹੈ, ਪਰ ਬਾਕੀ ਦੇ ਘਟਨਾਕ੍ਰਮ ਜਾਂ ਕਰਮਚਾਰੀ ਦੇ ਦਾਅਵਿਆਂ ਦਾ ਉਨ੍ਹਾਂ ਵਲੋਂ ਖੰਡਨ ਕੀਤਾ ਜਾ ਰਿਹਾ ਹੈ।
