ਵੈਲਿੰਗਟਨ ਹਸਪਤਾਲ ਨੂੰ ਵੀਰਵਾਰ ਦੁਪਹਿਰ ਵੇਲੇ ਅਚਾਨਕ ਖਾਲੀ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਖਾਲੀ ਕਰਵਾਉਣ ਦਾ ਕਾਰਨ ਫਾਇਰ ਅਲਾਰਮ ਸੀ। ਦਰਅਸਲ ਕੋਈ ਖਾਣਾ ਬਣਾ ਰਿਹਾ ਸੀ ਇਸ ਕਾਰਨ ਅਲਾਰਮ ਵੱਜ ਗਿਆ ਜਿਸ ਕਾਰਨ ਹਸਪਤਾਲ ਨੂੰ ਖਾਲੀ ਕਰਵਾ ਲਿਆ ਗਿਆ। ਫਾਇਰ ਐਂਡ ਐਮਰਜੈਂਸੀ ਦਾ ਕਹਿਣਾ ਹੈ ਕਿ ਨਿਊਟਾਊਨ ਦੇ ਹਸਪਤਾਲ ਵਿੱਚ ਦੁਪਹਿਰ 1.30 ਵਜੇ ਦੇ ਕਰੀਬ ਅਲਾਰਮ ਐਕਟੀਵੇਸ਼ਨ ਲਈ ਬੁਲਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਖਾਣਾ ਪਕਾਉਣ ਕਾਰਨ ਅਲਾਰਮ ਗਲਤੀ ਨਾਲ ਵੱਜ ਗਿਆ ਸੀ, ਅਤੇ ਲੋਕ ਹੁਣ ਹਸਪਤਾਲ ਵਾਪਸ ਆ ਸਕਦੇ ਹਨ। ਫਿਲਹਾਲ ਇਸ ਸਬੰਧੀ ਹੈਲਥ ਐਨ ਜ਼ੈਡ ਵੱਲੋਂ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ।
