ਵੈਲਿੰਗਟਨ ਦੀ ਲਾਇਲ ਖਾੜੀ ‘ਤੇ ਸਮੁੰਦਰੀ ਕਿਨਾਰੇ ਜਾਣ ਵਾਲਿਆਂ ਨੂੰ ਅੱਜ ਪਾਣੀ ‘ਚ ਜਾਣ ਤੋਂ ਰੋਕ ਦਿੱਤਾ ਗਿਆ ਸੀ ਕਿਉਂਕਿ ਖੇਤਰ ਵਿੱਚ ਇੱਕ “ਵੱਡੀ” ਸ਼ਾਰਕ ਨੂੰ ਦੇਖਿਆ ਗਿਆ ਸੀ। ਲਾਇਲ ਬੇ ਲਾਈਫਗਾਰਡ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ਾਰਕ ਦੁਪਹਿਰ 12.50 ਵਜੇ ਦੇ ਕਰੀਬ ਦਿਖਾਈ ਦਿੱਤੀ ਸੀ। ਇਸ ਮਗਰੋਂ ਉਨ੍ਹਾਂ ਨੇ ਤੈਰਾਕਾਂ ਨੂੰ ਪਾਣੀ ‘ਚੋਂ ਬਾਹਰ ਆਉਣ ਲਈ ਕਿਹਾ ਸੀ। ਲਾਈਫਗਾਰਡ ਨੇ ਕਿਹਾ, “ਸਾਡੇ ਸੁਰੱਖਿਆ ਪ੍ਰੋਟੋਕੋਲ ਦੇ ਕਾਰਨ, ਅਸੀਂ ਸ਼ਾਰਕ ਦੇ ਬਹੁਤ ਨੇੜੇ ਨਹੀਂ ਜਾ ਸਕੇ, ਇਸ ਲਈ ਅਸੀਂ ਇਹ ਨਿਰਧਾਰਤ ਨਹੀਂ ਕਰ ਸਕੇ ਕਿ ਇਹ ਕਿਹੜੀ ਪ੍ਰਜਾਤੀ ਸੀ।”