ਵੈਲਿੰਗਟਨ ਵਿੱਚ ਅੱਜ ਰਾਤ 11.59 ਵਜੇ ਤੋਂ ਲਾਗੂ ਕੀਤੇ ਗਏ Covid ਅਲਰਟ Level 2 ਦੇ ਨਿਯਮ ਖਤਮ ਹੋ ਜਾਣਗੇ। ਕੋਵਿਡ -19 ਪ੍ਰਤੀਕਿਰਿਆ ਮੰਤਰੀ ਕ੍ਰਿਸ ਹਿਪਕਿਨਸ ਨੇ ਅੱਜ ਦੁਪਹਿਰ ਦੇ ਸਮੇ ਇਹ ਐਲਾਨ ਕੀਤਾ ਹੈ। ਦੱਸ ਦੇਈਏ ਕਿ ਵੈਲਿੰਗਟਨ ਵਿੱਚ ਪਿਛਲੇ ਬੁੱਧਵਾਰ ਸ਼ਾਮ 6 ਵਜੇ ਤੋਂ Covid ਅਲਰਟ Level 2 ਦੇ ਨਿਯਮਾਂ ਨੂੰ ਲਾਗੂ ਕੀਤਾ ਗਿਆ ਸੀ, ਪਹਿਲਾ ਜਾਰੀ ਆਦੇਸ਼ਾ ਦੇ ਅਨੁਸਾਰ ਇਹ ਨਿਯਮ ਐਤਵਾਰ ਰਾਤ 11:59 ਵਜੇ ਤੱਕ ਲਾਗੂ ਕੀਤੇ ਗਏ ਸਨ। ਪਰ ਬਾਅਦ ਵਿੱਚ ਇੰਨਾਂ ਨਿਯਮਾਂ ਨੂੰ ਅਗਲੇ 48 ਘੰਟਿਆਂ ਲਈ ਹੋਰ ਵਧਾ ਦਿੱਤਾ ਗਿਆ ਸੀ। ਜਦਕਿ ਦੇਸ਼ ਦਾ ਬਾਕੀ ਹਿੱਸਾ ਅਲਰਟ ਲੈਵਲ 1 ‘ਤੇ ਹੀ ਰਿਹਾ ਸੀ।
Covid ਅਲਰਟ Level 2 ਦੇ ਨਿਯਮ ਲਾਗੂ ਕਰਨ ਦਾ ਇਹ ਫੈਸਲਾ ਪ੍ਰਸ਼ਾਸਨ ਵੱਲੋ ਕੋਰੋਨਾ ਦੇ ਮੱਦੇਨਜ਼ਰ ਲਿਆ ਗਿਆ ਸੀ। ਕਿਉਂਕ ਆਸਟ੍ਰੇਲੀਆ ਦੇ ਸਿਡਨੀ ਤੋਂ ਇੱਕ ਕੋਰੋਨਾ ਮਰੀਜ਼ ਨਿਊਜੀਲੈਂਡ ਆਇਆ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਉਸ ਵਿਅਕਤੀ ਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਲੱਭਣਾ ਸ਼ੁਰੂ ਕੀਤਾ। ਇਸੇ ਕਾਰਨ ਕੋਵਿਡ ਅਲਰਟ ਲੇਵਲ 2 ਵੀ ਲਾਗੂ ਕਰਨ ਦਾ ਫੈਸਲਾ ਲਿਆ ਗਿਆ ਸੀ। ਕੈਬਨਿਟ ਨੇ ਅੱਜ ਅਗਲੇ ਕਦਮਾਂ ਬਾਰੇ ਵਿਚਾਰ ਵਟਾਂਦਰੇ ਲਈ ਮੀਟਿੰਗ ਕੀਤੀ ਹੈ। ਕੋਵਿਡ ਪ੍ਰਤੀਕਿਰਿਆ ਮੰਤਰੀ ਕ੍ਰਿਸ ਹਿਪਕਿਨਸ ਨੇ ਜਾਣਕਰੀ ਸਾਂਝੀ ਕਰਦਿਆਂ ਕਿਹਾ ਕਿ “ਇਹ ਵੇਖਦਿਆਂ ਕਿ ਕੋਵਿਡ -19 ਦੇ ਕੋਈ ਨਵੇਂ ਕੇਸ ਸਾਹਮਣੇ ਨਹੀਂ ਆਏ ਹਨ, ਕੇਸ ਦੇ ਨਜ਼ਦੀਕੀ ਸੰਪਰਕਾਂ ਤੋਂ ਤਕਰੀਬਨ 2500 ਨੈਗੇਟਿਵ ਟੈਸਟ ਨਤੀਜੇ ਸਾਹਮਣੇ ਆਏ ਹਨ, ਜਿਸ ਵਿੱਚ ਕੇਸ ਦੇ ਨਜ਼ਦੀਕੀ ਸੰਪਰਕਾਂ ਦੇ ਦੁਬਾਰਾ ਨੈਗੇਟਿਵ ਨਤੀਜੇ ਵੀ ਸ਼ਾਮਿਲ ਹਨ। ਇਸ ਕਾਰਨ ਕੈਬਨਿਟ ਨੇ ਵੈਲਿੰਗਟਨ ਖੇਤਰ ਨੂੰ ਅਲਰਟ ਪੱਧਰ 1 ਵਿੱਚ ਤਬਦੀਲ ਕਰਨ ਲਈ ਸਹਿਮਤੀ ਦਿੱਤੀ ਹੈ। ਅੱਜ ਰਾਤ 11.59 ਵਜੇ ਤੋਂ ਅਲਰਟ ਲੈਵਲ 1 ਦੇ ਨਿਯਮ ਲਾਗੂ ਹੋਣਗੇ।”