ਆਕਲੈਂਡ ਵਾਸੀਆਂ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਆਕਲੈਂਡ ਵਾਸੀਆਂ ਨੂੰ ਪਾਣੀ ਦੀ ਵਰਤੋਂ ਘੱਟ ਕਰਨ ਦੀ ਅਪੀਲ ਕੀਤੀ ਗਈ ਹੈ। ਹਾਲਾਂਕਿ ਇਸ ਵਾਰ ਗਰਮੀਆਂ ‘ਚ ਪਾਣੀ ਸਬੰਧੀ ਰੈਸਟਰੀਕਸ਼ਨ ਤਾਂ ਸ਼ਾਇਦ ਹੀ ਲੱਗੇ, ਪਰ ਵਾਟਰਕੇਅਰ ਨੇ ਫਿਰ ਵੀ ਆਕਲੈਂਡ ਵਾਸੀਆਂ ਨੂੰ ਪਾਣੀ ਦੀ ਦੁਰਵਰਤੋਂ ਨਾ ਕਰਨ ਦੀ ਅਪੀਲ ਕੀਤੀ ਹੈ। ਬੀਤੇ ਸਾਲ ਦੇ ਮੁਕਾਬਲੇ ਇਸ ਸਾਲ ਆਕਲੈਂਡ ਦੇ ਡੈਮਾਂ ਵਿੱਚ ਪਾਣੀ ਦਾ ਪੱਧਰ ਕਾਫੀ ਘੱਟ ਹੈ। ਵਾਟਰਕੇਅਰ ਦੇ ਹੈੱਡ ਸ਼ੇਰਨ ਡੇਂਕਸ ਨੇ ਦੱਸਿਆ ਹੈ ਕਿ ਸਿੱਖਰ ਦੀ ਗਰਮੀ ਵਾਲੇ ਦਿਨ ਪਾਣੀ ਦੀ ਵਰਤੋਂ ਕਈ ਸੌ ਮਿਲੀਅਨ ਲੀਟਰ ਤੱਕ ਪੁੱਜ ਸਕਦੀ ਹੈ, ਅਜਿਹੇ ਵਿੱਚ ਪਾਣੀ ਦੀ ਸਾਂਭ-ਸੰਭਾਲ ਲਈ ਸਾਵਧਾਨੀ ਜਰੂਰੀ ਹੈ।
