ਪੱਛਮੀ ਆਕਲੈਂਡ ‘ਚ ਹਜ਼ਾਰਾਂ ਲੋਕਾਂ ਨੂੰ ਇਸ ਸਮੇਂ ਪਾਣੀ ਦੀ ਘਾਟ ਨਾਲ ਜੂਝਣਾ ਪੈ ਰਿਹਾ ਹੈ। ਦਰਅਸਲ ਇਸ ਇਲਾਕੇ ‘ਚ ਇੱਕ ਮੁੱਖ ਪਾਈਪਲਾਈਨ ਫੱਟ ਗਈ ਹੈ ਜਿਸ ਕਾਰਨ ਵਾਟਰਕੇਅਰ ਨੇ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਹੈ। ਪ੍ਰਭਾਵਿਤ ਇਲਾਕਿਆਂ ‘ਚ ਹੈਂਡਰਸਨ, ਹੈਂਡਰਸਨ ਵੇਲੀ, ਗਲੇਨਈਡਨ, ਗੋਰੀਲੈਂਡਸ, ਸਨੀਵਿਲੇ, ਓਰਾਟੀਆ, ਗਲੇਨਈਡਨ, ਕੇਲਸਟਨ ਅਤੇ ਵਾਇਟਾਕਰੀ ਹਨ। ਕੁੱਝ ਸਮਾਂ ਪਹਿਲਾਂ ਜਾਣਕਾਰੀ ਦਿੰਦਿਆਂ ਵਾਟਰਕੇਅਰ ਚੀਫ ਆਪਰੇਸ਼ਨਜ਼ ਅਫਸਰ ਮਾਰਕ ਬੋਰਨ ਨੇ ਕਿਹਾ ਕਿ ਪਾਈਪਲਾਈਨ ਦੀ ਰਿਪੇਅਰ ਨੂੰ ਘੱਟੋ-ਘੱਟ 24 ਘੰਟੇ ਦਾ ਸਮਾਂ ਲੱਗੇਗਾ ਤੇ ਇਸ ਦੌਰਾਨ 15000 ਦੇ ਕਰੀਬ ਰਿਹਾਇਸ਼ੀ ਪ੍ਰਭਾਵਿਤ ਰਹਿਣਗੇ।