ਪੰਜਾਬ ‘ਚ ਅਗਲੇ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਸੱਤਾ ‘ਚ ਆਉਣ ਲਈ ਹਰ ਪਾਰਟੀ ਵੱਲੋਂ ਕਈ ਤਰਾਂ ਦੇ ਐਲਾਨ ਕੀਤੇ ਜਾ ਰਹੇ ਹਨ। ਇਸ ਦੌਰਾਨ ਇੱਕ ਚੈੱਨਲ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸੱਤਾ ਵਿੱਚ ਵਾਪਸੀ ਹੋਵੇਗੀ।
ਸਾਡੀ ਅਕਾਲੀ-ਬਸਪਾ ਗਠਜੋੜ ਵਾਲੀ ਸਰਕਾਰ ਆਉਣ ਉਤੇ ਮੁੜ ਪਾਣੀ ਵਾਲੀ ਬੱਸ ਚਲਾਈ ਜਾਵੇਗੀ। ਸੁਖਬੀਰ ਬਾਦਲ ਨੇ ਕਿਹਾ ਕਿ ਨਵਜੋਤ ਸਿੱਧੂ ਖਿਲਾਫ ਵੀ ਪਰਚਾ ਦਰਜ ਹੋਵੇਗਾ, ਜਿਸ ਨੇ ਬੱਸ ਨੂੰ ਬੰਦ ਕਰਵਾ ਕੇ ਲੋਕਾਂ ਦੇ ਪੈਸੇ ਦਾ ਨੁਕਸਾਨ ਕੀਤਾ ਹੈ। ਸੱਤਾ ਵਿੱਚ ਆਉਂਦਿਆਂ ਹੀ ਬੰਦ ਹੋਏ ਸੁਵਿਧਾ ਸੈਂਟਰ ਵੀ ਮੁੜ ਤੋਂ ਖੋਲੇ ਜਾਣਗੇ।
14 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣਗੀਆਂ। ਜਿਨ੍ਹਾਂ ਨੂੰ ਲੈ ਕੇ ਸਾਰੀਆਂ ਸਿਆਸੀ ਧਿਰਾਂ ਨੇ ਤਿਆਰੀ ਖਿੱਚੀ ਹੋਈ ਹੈ। ਹਾਲਾਂਕਿ ਲੋਕ ਇਸ ਵਾਰ ਕਿਸ ਸਿਆਸੀ ਪਾਰਟੀ ਦਾ ਸਾਥ ਦੇਣਗੇ ਇਹ ਦਾ ਵਖਤ ਆਉਣ ‘ਤੇ ਹੀ ਪਤਾ ਲੱਗੇਗਾ।