ਮੌਸਮ ਵਿਭਾਗ ਵੱਲੋ ਉੱਤਰੀ ਆਈਲੈਂਡ ਦੇ ਪੂਰਬੀ ਤੱਟ ਦੇ ਵਸਨੀਕਾਂ ਲਈ ਵਧੇਰੇ ਖਰਾਬ ਮੌਸਮ ਦੀ ਚੇਤਾਵਨੀ ਦਿੱਤੀ ਗਈ ਹੈ, ਜੋ ਪਹਿਲਾ ਹੀ ਐਤਵਾਰ ਨੂੰ ਆਏ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਪੂਰਤੀ ਕਰ ਰਹੇ ਹਨ। ਪਾਣੀ ਘਰਾਂ ਵਿੱਚ ਦਾਖਲ ਹੋਣ ਅਤੇ ਸਥਾਨਕ ਬੁਨਿਆਦੀ ਢਾਂਚੇ ਦੇ ਡੁੱਬਣ ਤੋਂ ਬਾਅਦ ਐਤਵਾਰ ਸਵੇਰੇ ਦਰਜਨਾਂ ਘਰਾਂ ਨੂੰ ਖਾਲੀ ਕਰਵਾ ਲਿਆ ਗਿਆ ਸੀ। ਬਾਅਦ ਵਿਚ ਸੋਮਵਾਰ ਨੂੰ ਸਰਕਾਰੀ ਬੁਨਿਆਦੀ ਢਾਂਚੇ ਦੀ ਜਾਂਚ ਤੋਂ ਪਹਿਲਾਂ ਸਮੁੰਦਰੀ ਕੰਡੇ ਦੇ ਵੱਲ ਸਾਰੀਆਂ ਬੇਲੋੜੀਆਂ ਯਾਤਰਾਵਾਂ ਨੂੰ ਰੋਕ ਦਿੱਤਾ ਗਿਆ ਸੀ।
ਸਿਵਲ ਡਿਫੈਂਸ ਦੇ ਬੁਲਾਰੇ ਡੇਵਿਡ ਵਿਲਸਨ ਨੇ ਕਿਹਾ ਕਿ ਤੇਜ਼ੀ ਨਾਲ ਚੱਲ ਰਹੇ ਅਤੇ ਵੱਧ ਰਹੇ ਹੜ੍ਹਾਂ ਦੇ ਪਾਣੀ ਨੇ ਖੇਤਰ ਵਿੱਚ ਭਾਰੀ ਤਬਾਹੀ ਮਚਾਈ ਹੋਈ ਹੈ। “ਅਸੀਂ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਕਿ ਉਹ ਹਾਲਤਾਂ ਅਨੁਸਾਰ ਵਾਹਨ ਚਲਾਉ।” ਉਸ ਨੇ ਕਿਹਾ ਕਿ “ਕਿਰਪਾ ਕਰਕੇ ਸੁਰੱਖਿਅਤ ਢੰਗ ਨਾਲ ਗੱਡੀ ਚਲਾਓ।” ਵਿਲਸਨ ਨੇ ਕਿਹਾ ਅਚਾਨਕ ਹੋਈ ਬਾਰਿਸ਼ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਬਹੁਤੀ ਬਾਰਿਸ਼ Tolaga Bay ਦੇ ਉੱਤਰ ਵਿੱਚ ਹੋਈ ਹੈ। ਜੋ ਉਮੀਦ ਤੋਂ ਜਿਆਦਾ ਹੈ। ਇਸ ਸਮੇ ਵੀ ਮੌਸਮ ਸਹੀ ਹੋਣ ਦਾ ਕੋਈ ਸੰਕੇਤ ਨਹੀਂ ਦਿਖਾ ਰਿਹਾ।
ਐਨਆਈਡਬਲਯੂਏ ਦੇ ਪ੍ਰਮੁੱਖ ਵਿਗਿਆਨੀ ਕ੍ਰਿਸ ਬ੍ਰਾਂਡੋਲਿਨੋ ਨੇ ਸੋਮਵਾਰ ਨੂੰ ਕਿਹਾ ਕਿ ਮੈਂ ਸੋਚਦਾ ਹਾਂ ਕਿ ਹੁਣ ਅਤੇ ਕੱਲ੍ਹ ਦੇ ਵਿਚਕਾਰ – ਇਹ ਉਹ ਸਮਾਂ ਹੈ ਜਿਸ ਨੂੰ ਅਸੀਂ ਵੇਖਣਾ ਹੈ।”