ਸਿੱਖ ਜਰਨੈਲ ਸ਼ਾਮ ਸਿੰਘ ਅਟਾਰੀ ਦੀ ਸਭਰਾਵਾਂ ਵਾਲੀ ਸਿੱਖ ਰਾਜ ਦੀ ਆਖਿਰੀ ਜੰਗ ਦੀ ਯਾਦ ‘ਚ ਸਭਰਾਵਾਂ ਨੇੜੇ ਬਣੇ ਧਾਰਮਿਕ ਸਥਾਨ ਦੇ ਮੁਖੀ ਬਾਬਾ ਸ਼ਿੰਦਰ ਸਿੰਘ ਜੀ ਸਭਰਾਵਾਂ ਵਾਲੇ ਸ਼ੁੱਕਰਵਾਰ ਸਵੇਰੇ ਨਿਊਜੀਲੈਡ ਪਹੁੰਚ ਚੁੱਕੇ ਹਨ। ਇਸ ਦੌਰਾਨ ਬਾਬਾ ਸ਼ਿੰਦਰ ਸਿੰਘ ਜੀ ਦੇ ਨਿਊਜੀਲੈਡ ਪਹੁੰਚਣ ਮਗਰੋਂ ਅੱਜ ਸਵੇਰੇ ਆਕਲੈਂਡ ਏਅਰਪੋਰਟ ‘ਤੇ ਵੱਡੀ ਗਿਣਤੀ ‘ਚ ਪਹੁੰਚੀ ਸਿੱਖ ਸੰਗਤ ਵੱਲੋਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਦੱਸ ਦੇਈਏ ਬਾਬਾ ਜੀ ਲੱਗਭੱਗ ਇੱਕ ਮਹੀਨਾ ਨਿਊਜੀਲੈਡ ਰਹਿਣਗੇ ਅਤੇ ਇਸ ਐਤਵਾਰ ਨੂੰ ਟਾਕਾਨਿਨੀ ਗੁਰੂ ਘਰ ਵਿਖੇ ਪਹੁੰਚਣਗੇ ।
