ਰੱਬ ਕਰੇ ! ਪਰਵਾਸੀ ਧਰਤੀ `ਤੇ ਮੇਲੇ ਹੁੰਦੇ ਰਹਿਣ, ਆਪਸੀ ਪਿਆਰ ਤੇ ਸਾਂਝ ਦੇ ਫੂੱਲ ਖਿੜਦੇ ਰਹਿਣ….
ਦੁਨੀਆ ਭਰ ’ਚ ‘ਪੰਜਾਬੀ ਵਿਰਸਾ’ ਰਾਹੀਂ ਸੱਭਿਆਚਾਰ ਦਾ ਰੰਗ ਫੈਲਾਉਣ ਵਾਲੇ ਵਾਰਿਸ ਭਰਾ ਯਾਨੀ ਕਿ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਇਸ ਸਾਲ ਮੁੜ ਨਿਊਜ਼ੀਲੈਂਡ ‘ਚ ਰੌਣਕਾਂ ਲਾਉਣ ਲਈ ਤਿਆਰ ਹਨ। ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਗਤਾਰ ਦਾ ਪੰਜਾਬੀ ਵਿਰਸਾ ਦੁਨੀਆਂ ਭਰ ਵਿੱਚ ਮਸ਼ਹੂਰ ਹੈ। ਉਨ੍ਹਾਂ ਦੇ ਸ਼ੋਅ ਨੂੰ ਦੇਖਣ ਲਈ ਨਾ ਸਿਰਫ ਦੇਸ਼ ਬਲਕਿ ਵਿਦੇਸ਼ ਵਿੱਚ ਬੈਠੇ ਦਰਸ਼ਕ ਵੀ ਉਤਸੁਕ ਹੁੰਦੇ ਹਨ। ਖਾਸ ਗੱਲ ਇਹ ਹੈ ਕਿ ਤਿੰਨੋਂ ਭਰਾਵਾਂ ਨੇ ਆਪਣੀ ਉੱਚੀ ਅਤੇ ਸੁੱਚੀ ਗਾਇਕੀ ਨਾਲ ਪ੍ਰਸ਼ੰਸ਼ਕਾਂ ਦਾ ਮਨ ਮੋਹਿਆ ਹੈ। ਉਨ੍ਹਾਂ ਨੇ ਆਪਣੀ ਗਾਇਕੀ ਨਾਲ ਪੰਜਾਬੀ ਵਿਰਸੇ ਨੂੰ ਦੁਨੀਆਂ ਭਰ ਵਿੱਚ ਬੇਹੱਦ ਖਾਸ ਤਰੀਕੇ ਨਾਲ ਪੇਸ਼ ਕੀਤਾ ਹੈ। ਇਸ ਵਿਚਕਾਰ ਇੱਕ ਵਾਰ ਫਿਰ ਤੋਂ ਪੰਜਾਬੀ ਵਿਰਸਾ 2024 ਦੀ ਧਮਾਕੇਦਾਰ ਤਿਆਰੀ ਨਾਲ ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਗਤਾਰ ਪ੍ਰਸ਼ੰਸ਼ਕਾਂ ਦਾ ਦਿਲ ਜਿੱਤਣ ਆ ਰਹੇ ਹਨ।
ਦੱਸ ਦਈਏ ਕਿ ਵਾਰਿਸ ਬ੍ਰਦਰਜ਼ ਇਸ ਸਾਲ ਅਕਤੂਬਰ ਮਹੀਨੇ ‘ਚ ਸ਼ੋਅ ਲਾਉਣ ਲਈ ਨਿਊਜ਼ੀਲੈਂਡ ਪਹੁੰਚ ਰਹੇ ਹਨ। ਦੱਸ ਦੇਈਏ ਕਿ ਵਾਰਿਸ ਭਰਾਵਾਂ ਦਾ ਇਹ ਸ਼ੋਅ ਹੈਮਿਲਟਨ ਯੂਥ ਕਲੱਬ ਦੀ ਪੇਸ਼ਕਸ਼ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਸ਼ੋਅ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ ਉੱਥੇ ਹੀ ਵਾਰਿਸ ਭਰਾਵਾਂ ਦੇ ਸ਼ੋਅ ਨੂੰ ਲੈ ਕੇ ਹਮੇਸ਼ਾ ਵਾਂਗ ਲੋਕਾਂ ‘ਚ ਵੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਦੱਸ ਦੇਈਏ ਕਿ ਵਾਰਿਸ ਭਰਾਵਾਂ ਦਾ ਸ਼ੋਅ 12 ਅਕਤੂਬਰ ਨੂੰ ਰਾਤ 7 ਵਜੇ Globox Arena Claudelands Events Centre Hamilton ਵਿੱਚ ਹੋਵੇਗਾ। ਟਿਕਟਾਂ ਅਤੇ sponsorship ਸਬੰਧੀ ਜਿਆਦਾ ਜਾਣਕਾਰੀ ਲਈ ਤੁਸੀ 0273392499 ਅਤੇ 0223575942 ‘ਤੇ ਸੰਪਰਕ ਕਰ ਸਕਦੇ ਹੋ। ਸ਼ੋਅ ਦੀ ਜਾਣਕਾਰੀ ਤੁਸੀ ਰੇਡੀਓ ਸਾਡੇ ਆਲਾ ਦੇ ਫੇਸਬੁੱਕ ਪੇਜ ਤੋਂ ਵੀ ਲੈ ਸਕਦੇ ਹੋ।