Waipoua ‘ਚ ਫੈਲੀ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਉੱਥੇ ਹੀ ਵਾਈਪੌਆ ਤੋਂ ਬਾਹਰ ਕੱਢੇ ਗਏ ਨਿਵਾਸੀ ਵੀ ਰਾਤ ਤੋਂ ਘਰ ਵਾਪਸ ਆਉਣਾ ਸ਼ੁਰੂ ਹੋ ਚੁੱਕੇ ਹਨ। ਫਾਇਰ ਐਂਡ ਐਮਰਜੈਂਸੀ NZ ਦਾ ਕਹਿਣਾ ਹੈ ਕਿ vegetation fire ‘ਤੇ ਕਾਬੂ ਪਾ ਲਿਆ ਗਿਆ ਹੈ। ਉਨ੍ਹਾਂ ਨੇ ਇਹ ਵੀ ਪੁਸ਼ਟੀ ਕੀਤੀ ਕਿ ਨਿਊਜ਼ੀਲੈਂਡ ਦਾ ਸਭ ਤੋਂ ਵੱਡਾ ਜਾਣਿਆ ਜਾਂਦਾ ਜੀਵਤ ਕੌਰੀ ਰੁੱਖ, ਤਾਨੇ ਮਾਹੂਤਾ, ਸੁਰੱਖਿਅਤ ਹੈ। ਅੱਗ 91 ਹੈਕਟੇਅਰ ਦੇ ਆਕਾਰ ਵਿੱਚ 5.8 ਕਿਲੋਮੀਟਰ ਦੇ ਘੇਰੇ ਵਿੱਚ ਫੈਲੀ ਸੀ। ਘਟਨਾ ਕਮਾਂਡਰ ਫਿਲ ਲਾਰਕੋਂਬੇ ਨੇ ਕਿਹਾ ਕਿ ਪਿਛਲੇ ਪੰਜ ਦਿਨਾਂ ਦੌਰਾਨ ਕੀਤੇ ਗਏ “ਵਿਆਪਕ ਯਤਨਾਂ” ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ ਹੈ।
