ਵਾਈਕਾਟੋ ਹਸਪਤਾਲ ਦੀ ਇੱਕ ਆਈਸੀਯੂ ‘ਚ ਕੰਮ ਕਰਨ ਵਾਲੀ ਨਰਸ ਨੂੰ ਕੋਵਿਡ -19 ਪੌਜੇਟਿਵ ਪਾਇਆ ਗਿਆ ਹੈ। ਉੱਥੇ ਹੀ ਖੇਤਰ ਬੁੱਧਵਾਰ ਨੂੰ ਅਲਰਟ ਲੈਵਲ 2 ਵਿੱਚ ਤਬਦੀਲ ਹੋ ਗਿਆ ਹੈ। ਦੋ ਸਹਿਕਰਮੀ ਅਤੇ ਇੱਕ ਮਰੀਜ਼ ਹੁਣ ਏਕਾਂਤਵਾਸ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ, ਇੱਕ ਡੀਐਚਬੀ ਦੇ ਬੁਲਾਰੇ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਬੁਲਾਰੇ ਨੇ ਦੱਸਿਆ ਕਿ ਨਰਸ ਨੂੰ ਸੋਮਵਾਰ, 15 ਨਵੰਬਰ ਨੂੰ ਪੌਜੇਟਿਵ ਪਾਇਆ ਗਿਆ ਹੈ ਅਤੇ ਉਹ ਤੁਰੰਤ ਡਿਊਟੀ ਤੋਂ ਹੱਟ ਗਈ ਹੈ।
ਇਹ ਖ਼ਬਰ ਉਦੋਂ ਆਈ ਹੈ ਜਦੋਂ ਖੇਤਰ ਅਲਰਟ ਲੈਵਲ 3 ਵਿੱਚ ਛੇ ਹਫ਼ਤਿਆਂ ਤੱਕ ਰਹਿਣ ਤੋਂ ਬਾਅਦ ਬੁੱਧਵਾਰ ਨੂੰ ਅਲਰਟ ਲੈਵਲ 2 ਵਿੱਚ ਚਲਾ ਗਿਆ ਹੈ। ਹਾਲਾਂਕਿ, ਇਹ ਚਿੰਤਾ ਸੀ ਕਿ ਬੁੱਧਵਾਰ ਨੂੰ ਪੰਜ ਕੇਸਾਂ ਦੀ ਘੋਸ਼ਣਾ ਕੀਤੇ ਜਾਣ ਤੋਂ ਬਾਅਦ ਖੇਤਰ ਅਜੇ ਵੀ ਸਰਗਰਮ ਕੇਸ ਦੇਖ ਰਿਹਾ ਸੀ। ਮੰਗਲਵਾਰ ਨੂੰ ਕਸਬੇ ਵਿੱਚ ਨੌਂ ਕੇਸ ਸਨ।