ਵਾਇਕਾਟੋ ਤੋਂ ਇੱਕ ਹੈਰਾਨ ਤੇ ਪਰੇਸ਼ਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਇੱਕ 40 ਸਾਲ ਦੇ ਪੁਜਾਰੀ ‘ਤੇ ਇੱਕ ਮਹਿਲਾ ਦੀ ਵਾਰ-ਵਾਰ ਕੁੱਟਮਾਰ ਕਰਨ, ਉਸਨੂੰ ਮਾਨਸਿਕ ਤਣਾਅ ਦੇਣ ਦਾ ਦੋਸ਼ੀ ਪਾਇਆ ਗਿਆ ਹੈ। ਇਸ ਦੌਰਾਨ ਪੁਜਾਰੀ ਨੂੰ 200 ਘੰਟੇ ਦਾ ਕਮਿਊਨਿਟੀ ਵਰਕ ਤੇ 9 ਮਹੀਨੇ ਦੇ ਸੁਪਰਵੀਜ਼ਨ ਦੀ ਸਜ਼ਾ ਸੁਣਾਈ ਗਈ ਹੈ। ਪੁਜਾਰੀ ਜੇਨੇਸ਼ ਪ੍ਰਸਾਦ ‘ਤੇ ਹੁਣ ਹੈਮਿਲਟਨ ਅਦਾਲਤ ‘ਚ ਡਿਪੋਰਟੇਸ਼ਨ ਦੀ ਸੁਣਵਾਈ ਵੀ ਸ਼ੁਰੂ ਹੋਵੇਗੀ।