ਵਾਇਕਾਟੋ ‘ਚ ਬੁੱਧਵਾਰ ਨੂੰ ਮੌਜੂਦਾ ਸਰਹੱਦਾਂ ਦੇ ਬਾਹਰ ਕੇਸ ਪਾਏ ਜਾਣ ਤੋਂ ਬਾਅਦ ਸਰਕਾਰ ਨੇ “ਬਹੁਤ ਜ਼ਿਆਦਾ ਸਾਵਧਾਨੀ ਦੇ ਨਾਲ” ਅਲਰਟ ਲੈਵਲ 3 ਦੀਆਂ ਹੱਦਾਂ ਵਧਾ ਦਿੱਤੀਆਂ ਹਨ। ਇਸ ਸੀਮਾ ਵਿੱਚ Waitomo (including Te Kuiti), Waipā ਅਤੇ Ōtorohanga ਜ਼ਿਲ੍ਹੇ ਸ਼ਾਮਿਲ ਹਨ। ਇਹ ਇਲਾਕੇ ਵੀਰਵਾਰ ਰਾਤ 11.59 ਵਜੇ ਤੋਂ ਅਲਰਟ ਲੈਵਲ 3 ‘ਤੇ ਆ ਚੁੱਕੇ ਹਨ। ਹੈਮਿਲਟਨ ਹਵਾਈ ਅੱਡਾ ਵੀ ਵਿਸਤ੍ਰਿਤ ਸੀਮਾ ਵਿੱਚ ਸਮਿਲ ਹੈ। ਹਵਾਈ ਸਫਰ ‘ਤੇ ਵੀ ਪਾਬੰਦੀਆਂ ਲਾਗੂ ਹੋਣਗੀਆਂ।
ਲੋਕ ਸਿਰਫ ਸੀਮਤ, ਮਨਜ਼ੂਰਸ਼ੁਦਾ ਕਾਰਨਾਂ ਕਰਕੇ ਅਲਰਟ ਲੈਵਲ 3 ਦੇ ਅਧੀਨ ਆਉਂਦੇ ਖੇਤਰਾਂ ਤੋਂ ਬਾਹਰ ਜਾ ਸਕਣਗੇ। ਯਾਤਰਾ ਕਰਨ ਵਾਲੇ ਜ਼ਿਆਦਾਤਰ ਲੋਕਾਂ ਨੂੰ ਕੋਵਿਡ -19 ਟੈਸਟ ਦੀ ਜ਼ਰੂਰਤ ਹੋਏਗੀ। ਸੜਕ ਰਾਹੀਂ ਖੇਤਰ ਤੋਂ ਬਾਹਰ ਜਾਣ ‘ਤੇ ਵੀ ਪਾਬੰਦੀ ਹੈ। ਪੁਲਿਸ ਵੱਲੋਂ ਗਸ਼ਤ ਕੀਤੀ ਜਾਵੇਗੀ। ਪਹਿਲਾਂ ਤੋਂ ਹੀ ਅਲਰਟ ਲੈਵਲ 3 ਦੇ ਖੇਤਰਾਂ ਵਿੱਚ ਰਾਗਲਾਨ, Te Kauwhata , ਹੰਟਲੀ, ਨਗਾਰੂਵਾਹੀਆ ਅਤੇ ਹੈਮਿਲਟਨ ਸਿਟੀ ਸ਼ਾਮਿਲ ਹਨ।
ਇਹ ਖੇਤਰ ਸੋਮਵਾਰ ਰਾਤ ਘੱਟੋ ਘੱਟ 11.59 ਵਜੇ ਤੱਕ ਅਲਰਟ ਲੈਵਲ 3 ਪੱਧਰ ‘ਤੇ ਰਹਿਣਗੇ। ਆਕਲੈਂਡ ਦੇ ਅਲਰਟ ਲੈਵਲ 3 ‘ਚ ਲਾਗੂ ਹੋਣ ਵਾਲੀਆਂ ਅਸਾਨ ਪਾਬੰਦੀਆਂ ਵਾਇਕਾਟੋ ਵਿੱਚ ਲਾਗੂ ਨਹੀਂ ਹੋਣਗੀਆਂ। ਵੀਰਵਾਰ ਨੂੰ ਭਾਈਚਾਰੇ ਵਿੱਚ ਸਾਹਮਣੇ ਆਏ 29 ਨਵੇਂ ਕੋਵਿਡ -19 ਮਾਮਲਿਆਂ ਵਿੱਚੋਂ ਪੰਜ ਵਾਇਕਾਟੋ ਵਿੱਚ ਅਤੇ ਬਾਕੀ ਆਕਲੈਂਡ ਵਿੱਚੋ ਸਾਹਮਣੇ ਆਏ ਸੀ।