ਕੋਵਿਡ-19 ਵੇਜ ਸਬਸਿਡੀ ਸਕੀਮ ਰਾਹੀਂ ਟੈਕਸਦਾਤਾਵਾਂ ਨਾਲ ਧੋਖਾਧੜੀ ਕਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਦੋ ਸਾਲਾਂ ਤੋਂ ਵੱਧ ਸਮੇਂ ਲਈ ਜੇਲ੍ਹ ਸਜ਼ਾ ਹੋਈ ਹੈ। ਰਿਪੋਰਟਾਂ ਅਨੁਸਾਰ ਆਕਲੈਂਡ ਦੇ ਵਾਟਸਨ ਫਿਲੀਮੋਇਹਾਹਾ ਨਾਮ ਦੇ ਵਿਅਕਤੀ ਵੱਲੋਂ ਕੋਰੋਨਾ ਕਾਲ ਦੌਰਾਨ ਕਰਮਚਾਰੀਆਂ ਦੇ ਨਾਮ ‘ਤੇ ਲੱਖਾਂ ਡਾਲਰ ਦੀ ਸਬਸਿਡੀ ਹਾਸਿਲ ਕੀਤੀ ਗਈ ਸੀ ਉਹ ਵੀ ਝੂਠ ਬੋਲ ਕੇ। 40 ਸਾਲਾ ਵਿਅਕਤੀ ਵੱਲੋਂ ਲਗਾਈਆਂ ਗਈਆਂ ਛੇ ਅਰਜ਼ੀਆਂ ਵਿੱਚੋਂ ਤਿੰਨ ਸਫਲ ਰਹੀਆਂ ਸਨ ਅਤੇ ਉਸ ਨੂੰ $126,532.80 ਦਾ ਭੁਗਤਾਨ ਕੀਤਾ ਗਿਆ ਸੀ। ਫਿਲੀਮੋਹਾਲਾ ਨੇ ਵੀ ਇੱਕ ਹੋਰ $42,491.20 ਦੀ ਸਬਸਿਡੀ ਲਈ ਅਸਫ਼ਲ ਅਰਜ਼ੀ ਦਿੱਤੀ। ਉੱਥੇ ਹੀ ਅਜਿਹੇ ਮਾਮਲੇ ‘ਚ ਐਮਾ ਮਾਰਟਿਨਸਨ ਨਾਮ ਦੀ ਔਰਤ ਨੂੰ $14,059.20 ਦੇ ਜ਼ੁਰਮਾਨੇ ਦੇ ਨਾਲ ਨਾਲ 7 ਮਹੀਨੇ ਦੀ ਹੋਮ ਡਿਟੈਂਸ਼ਨ ਦੀ ਸਜਾ ਸੁਣਾਈ ਗਈ ਹੈ।
![wage subsidy fraud in nz](https://www.sadeaalaradio.co.nz/wp-content/uploads/2023/10/3f40b5c4-817b-4c9f-a624-70e7ab75a6aa-950x534.jpg)