[gtranslate]

ਹੈਮਿਲਟਨ ‘ਚ ਹੋਏ ਵਾਲੀਬਾਲ ਟੂਰਨਾਂਮੈਂਟ ਨੇ ਜਿੱਤਿਆ NZ ਵਾਸੀਆਂ ਦਾ ਦਿਲ, Tiger Tauranga ਦੀ ਟੀਮ ਨੇ ਖਿਤਾਬ ‘ਤੇ ਕੀਤਾ ਕਬਜ਼ਾ

ਬੀਤੇ ਐਤਵਾਰ 6th April 2025 ਨੂੰ ਨਿਊਜ਼ੀਲੈਂਡ ਦੇ ਹੈਮਿਲਟਨ ‘ਚ ਇੱਕ Kabadi Cup ਤੇ ਵਾਲੀਬਾਲ ਟੂਰਨਾਂਮੈਂਟ ਕਰਵਾਇਆ ਗਿਆ ਸੀ। ਇਸ ਦੌਰਾਨ ਪੰਜਾਬ ਦੇ ਵਾਂਗ ਵਾਲੀਬਾਲ ਦੇ ਕਈ ਸ਼ਾਨਦਾਰ ਮੁਕਾਬਲੇ ਦੇਖਣ ਨੂੰ ਮਿਲੇ, ਜਿਨ੍ਹਾਂ ਦਾ ਦਰਸ਼ਕਾਂ ਨੇ ਉਨ੍ਹਾਂ ਦਾ ਖੂਬ ਆਨੰਦ ਮਾਣਿਆ। ਇਸ ਟੂਰਨਾਮੇਂਟ ਦੌਰਾਨ Tiger Tauranga ਦੀ ਟੀਮ ਨੇ ਪਹਿਲਾ kalgidhar Auckland ਦੀ ਟੀਮ ਨੇ ਦੂਜਾ ਅਤੇ Hamilton Hawks ਦੀ ਟੀਮ ਨੇ ਤੀਜਾ ਮੈਚ ਜਿੱਤਿਆ। ਫਾਈਨਲ ਮੁਕਾਬਲੇ ਦੇ ਵਿੱਚ ਗਗਨ ਨੇ ਬੈਸਟ ਖਿਡਾਰੀ ਦਾ ਐਵਾਰਡ ਜਿੱਤਿਆ ਜਦਕਿ ਅਮਨ Most value player of the Day ਰਿਹਾ। ਦੱਸ ਦੇਈਏ ਇਸ ਟੂਰਨਾਂਮੈਂਟ ਦੇ ਵਿੱਚ ਕੁੱਲ 8 ਟੀਮਾਂ ਨੇ ਭਾਗ ਲਿਆ ਸੀ। ਜੇਕਰ ਸੈਮੀਫਾਈਨਲ ਮੁਕਾਬਲਿਆਂ ਦੀ ਗੱਲ ਕਰੀਏ ਤਾਂ ਪਹਿਲਾ ਮੁਕਾਬਲਾ Team Kalgidhar vs Hamilton Hawks ਵਿਚਕਾਰ ਹੋਇਆ ਸੀ ਜਦਕਿ ਦੂਜਾ Tiger vs Kalgidhar Lion ਵਿਚਕਾਰ ਸੀ। ਉੱਥੇ ਹੀ ਤੀਜੇ ਸਥਾਨ ਦੇ ਲਈ Hamilton Hawks vs Kalgidhar Lion ਦੀਆਂ ਟੀਮਾਂ ਵਿਚਕਾਰ ਮੁਕਾਬਲਾ ਹੋਇਆ ਸੀ।

Leave a Reply

Your email address will not be published. Required fields are marked *