ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਸਿਹਤ ਨੂੰ ਲੈ ਕੇ ਚੱਲ ਰਹੀਆਂ ਕਈ ਮਹੀਨਿਆਂ ਦੀਆਂ ਅਟਕਲਾਂ ਵਿਚਕਰ ਵੱਡੀ ਖ਼ਬਰ ਸਾਹਮਣੇ ਆਈ ਹੈ ਦਰਅਸਲ ਉਨ੍ਹਾਂ ਨੂੰ ਕਥਿਤ ਤੌਰ ‘ਤੇ ਦਿਲ ਦਾ ਦੌਰਾ ਪਿਆ ਹੈ। ਇਹ ਖ਼ਬਰ ਟੈਲੀਗ੍ਰਾਮ ਗਰੁੱਪ ਜਨਰਲ ਐਸਵੀਆਰ ਨੇ ਸਾਂਝੀ ਕੀਤੀ ਹੈ। ਇਸ ਸੰਗਠਨ ਦਾ ਦਾਅਵਾ ਹੈ ਕਿ ਇਹ ਰੂਸ ਦੇ ਸੇਵਾਮੁਕਤ ਖੁਫੀਆ ਅਧਿਕਾਰੀਆਂ ਅਤੇ ਕ੍ਰੇਮਲਿਨ ਦੇ ਅਧਿਕਾਰੀਆਂ ਤੋਂ ਜਾਣਕਾਰੀ ਕੱਢਦਾ ਹੈ। ਟੈਲੀਗ੍ਰਾਮ ਗਰੁੱਪ ਦੀ ਖਬਰ ਬ੍ਰਿਟਿਸ਼ ਸਮਾਚਾਰ ਆਉਟਲੈਟਸ ਦਿ ਮਿਰਰ, ਜੀਬੀ ਨਿਊਜ਼ ਅਤੇ ਦਿ ਐਕਸਪ੍ਰੈਸ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ। ਖਬਰਾਂ ਮੁਤਾਬਿਕ ਪੁਤਿਨ ਐਤਵਾਰ ਰਾਤ ਕਰੀਬ 9.05 ਵਜੇ ਆਪਣੇ ਬੈੱਡਰੂਮ ਦੇ ਫਰਸ਼ ‘ਤੇ ਖਾਣ-ਪੀਣ ਦੀਆਂ ਚੀਜ਼ਾਂ ਦੇ ਕੋਲ ਪਏ ਮਿਲੇ ਸਨ।ਜਦੋਂ ਉਨ੍ਹਾਂ ਦੇ ਸੁਰੱਖਿਆ ਕਰਮਚਾਰੀਆਂ ਨੇ ਰਾਸ਼ਟਰਪਤੀ ਦੇ ਫਰਸ਼ ‘ਤੇ ਡਿੱਗਣ ਦੀ ਆਵਾਜ਼ ਸੁਣੀ ਤਾਂ ਉਹ ਕਮਰੇ ‘ਚ ਪਹੁੰਚ ਗਏ।
ਜਨਰਲ ਐਸਵੀਆਰ ਟੈਲੀਗ੍ਰਾਮ ਗਰੁੱਪ ਨੇ ਲਿਖਿਆ, ‘ਇਹ ਸੰਭਵ ਹੈ ਕਿ ਜਦੋਂ ਰਾਸ਼ਟਰਪਤੀ ਪੁਤਿਨ ਡਿੱਗੇ ਤਾਂ ਉਨ੍ਹਾਂ ਦਾ ਹੱਥ ਮੇਜ਼ ‘ਤੇ ਰੱਖੇ ਭਾਂਡਿਆਂ ਨੂੰ ਛੂਹ ਗਿਆ ਹੋਵੇ ਅਤੇ ਖੜਕਾ ਸੁਣ ਕੇ ਹੀ ਸੁਰੱਖਿਆ ਅਧਿਕਾਰੀ ਕਮਰੇ ਵਿੱਚ ਆ ਗਏ।’ ਟੈਲੀਗ੍ਰਾਮ ਸਮੂਹ ਨੇ ਅੱਗੇ ਕਿਹਾ, “ਜਦੋਂ ਪੁਤਿਨ ਫਰਸ਼ ‘ਤੇ ਡਿੱਗੇ, ਤਾਂ ਉਨ੍ਹਾਂ ਦੀਆਂ ਅੱਖਾਂ ਉੱਪਰ ਵੱਲ ਰੋਲ ਗਈਆਂ।” ਜਨਰਲ ਐਸਵੀਆਰ ਮੁਤਾਬਿਕ ਰਾਸ਼ਟਰਪਤੀ ਪੁਤਿਨ ਦੇ ਡਾਕਟਰ ਨੂੰ ਨਾਲ ਦੇ ਕਮਰੇ ਤੋਂ ਬੁਲਾਇਆ ਗਿਆ ਸੀ। ਪੁਤਿਨ ਨੂੰ ਤੁਰੰਤ ਇਲਾਜ ਮਿਲਣ ਤੋਂ ਬਾਅਦ ਹੋਸ਼ ਆ ਗਈ। ਇਸ ਤੋਂ ਬਾਅਦ ਪੁਤਿਨ ਨੂੰ ਇਕ ਹੋਰ ਕਮਰੇ ਵਿਚ ਲਿਜਾਇਆ ਗਿਆ ਜਿੱਥੇ ਸਿਹਤ ਸਹੂਲਤਾਂ ਉਪਲਬਧ ਸਨ।