ਸ਼ਨੀਵਾਰ ਨੂੰ ਪੰਜਾਬ ਨੂੰ ਨਵਾਂ ਡੀ.ਜੀ.ਪੀ ਮਿਲ ਗਿਆ ਹੈ। ਸਿਧਾਰਥ ਚਟੋਪਾਧਿਆਏ ਦੀ ਜਗ੍ਹਾ ਹੁਣ ਵੀ.ਕੇ. ਭਵਰਾ ਨੂੰ ਇਸ ਅਹੁਦੇ ਦੀ ਜਿੰਮੇਵਾਰੀ ਸੌਂਪੀ ਗਈ ਹੈ। ਪੰਜਾਬ ਦੇ ਨਵੇਂ ਡੀ.ਜੀ.ਪੀ ਦਾ ਐਲਾਨ ਚੋਣ ਜ਼ਾਬਤਾ ਲਾਗੂ ਹੋਣ ਤੋਂ ਕੁੱਝ ਘੰਟੇ ਪਹਿਲਾਂ ਕੀਤਾ ਗਿਆ ਹੈ। ਭਾਵਰਾ 2019 ਵਿੱਚ ਵੀ ਬਤੌਰ ADGP ਪੰਜਾਬ ‘ਚ ਚੋਣਾਂ ਕਰਵਾ ਚੁੱਕੇ ਹਨ। ਉੁਨ੍ਹਾਂ ਦੀ ਅਗਵਾਈ ਵਿਚ ਪੰਜਾਬ ਪੁਲਿਸ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਸੁਰੱਖਿਆ ਵਿਵਸਥਾ ਸੰਭਾਲੇਗੀ।
1987 ਬੈਚ ਦੇ ਅਧਿਕਾਰੀ ਆਈਪੀਐਸ ਵੀਰੇਸ਼ ਕੁਮਾਰ ਭੰਵਰਾ ਨੂੰ ਯੂਪੀਐਸਸੀ ਤੋਂ ਪ੍ਰਾਪਤ ਪੈਨਲ ਦੇ ਵਿਚਾਰ ਦੇ ਆਧਾਰ ‘ਤੇ ਪੰਜਾਬ ਦਾ ਨਵਾਂ ਡੀਜੀਪੀ ਨਿਯੁਕਤ ਕੀਤਾ ਗਿਆ ਹੈ। ਉਹਨਾਂ ਤੋਂ ਪਹਿਲਾਂ 1986 ਬੈਚ ਦੇ ਆਈਪੀਐਸ ਅਧਿਕਾਰੀ ਸਿਧਾਰਥ ਚਟੋਪਾਧਿਆਏ ਨੂੰ ਪੰਜਾਬ ਦਾ ਡੀਜੀਪੀ ਨਿਯੁਕਤ ਕੀਤਾ ਗਿਆ ਸੀ। 1987 ਬੈਚ ਦੇ ਅਧਿਕਾਰੀ ਆਈਪੀਐਸ ਵੀਰੇਸ਼ ਕੁਮਾਰ ਭੰਵਰਾ ਨੂੰ ਯੂਪੀਐਸਸੀ ਤੋਂ ਪ੍ਰਾਪਤ ਪੈਨਲ ਦੇ ਵਿਚਾਰ ਦੇ ਆਧਾਰ ‘ਤੇ ਪੰਜਾਬ ਦਾ ਨਵਾਂ ਡੀਜੀਪੀ ਨਿਯੁਕਤ ਕੀਤਾ ਗਿਆ ਹੈ। ਉਹਨਾਂ ਤੋਂ ਪਹਿਲਾਂ 1986 ਬੈਚ ਦੇ ਆਈਪੀਐਸ ਅਧਿਕਾਰੀ ਸਿਧਾਰਥ ਚਟੋਪਾਧਿਆਏ ਨੂੰ ਪੰਜਾਬ ਦਾ ਡੀਜੀਪੀ ਨਿਯੁਕਤ ਕੀਤਾ ਗਿਆ ਸੀ।