ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਦਾ ਕਹਿਣਾ ਹੈ ਕਿ ਚੀਨ ਨੇ ਚੀਨੀ ਪ੍ਰਧਾਨ ਮੰਤਰੀ ਲੀ ਕਿਆਂਗ ਨਾਲ ਹੋਈ ਦੁਵੱਲੀ ਮੀਟਿੰਗ ਵਿੱਚ AUKUS ਸੁਰੱਖਿਆ ਸਮਝੌਤੇ ਬਾਰੇ “ਉਨ੍ਹਾਂ ਦੀਆਂ ਚਿੰਤਾਵਾਂ ਨੂੰ ਉਭਾਰਿਆ” ਹੈ। ਇਸ ਮੀਟਿੰਗ ਮਗਰੋਂ ਨਿਊਜ਼ੀਲੈਂਡ ਵਾਸੀਆਂ ਲਈ ਇੱਕ ਵੱਡਾ ਐਲਾਨ ਵੀ ਕੀਤਾ ਗਿਆ ਹੈ ਕਿ ਹੁਣ ਨਿਊਜ਼ੀਲੈਂਡ ਵਾਸੀ ਚੀਨ ਲਈ ਵੀਜਾ ਫਰੀ ਟਰੈਵਲ ਕਰ ਸਕਣਗੇ। ਫੈਸਲੇ ਮੁਤਾਬਿਕ ਨਿਊਜ਼ੀਲੈਂਡ ਵਾਸੀ ਬਿਨ੍ਹਾਂ ਵੀਜਾ 15 ਦਿਨ ਦੀ ਯਾਤਰਾ ਕਰ ਸਕਦੇ ਹਨ। ਚੀਨੀ ਪ੍ਰਧਾਨ ਮੰਤਰੀ ਲੀ ਕਿਆਂਗ 3 ਦਿਨ ਦੀ ਨਿਊਜ਼ੀਲੈਂਡ ਯਾਤਰਾ ‘ਤੇ ਆਏ ਹਨ। ਉਨ੍ਹਾਂ ਦੀ ਇਸ ਫੇਰੀ ਦਾ ਮੁੱਖ ਮਕਸਦ ਦੋਨਾਂ ਦੇਸ਼ਾਂ ਵਿਚਾਲੇ ਕਾਰੋਬਾਰੀ ਸਾਂਝ ਨੂੰ ਹੋਰ ਵਧਾਉਣਾ ਹੈ। ਚੀਨੀ ਸੈਕਿੰਡ-ਇਨ-ਕਮਾਂਡ ਨੇ ਨਿਊਜ਼ੀਲੈਂਡ ਦੇ ਆਪਣੇ ਦੌਰੇ ਦੇ ਪਹਿਲੇ ਦਿਨ ਨੂੰ ਪੂਰਾ ਕਰ ਲਿਆ ਹੈ। ਲੀ ਦੀ ਇਹ ਯਾਤਰਾ ਸੱਤ ਸਾਲਾਂ ਵਿੱਚ ਚੀਨ ਦੇ ਕਿਸੇ ਉੱਚ ਅਧਿਕਾਰੀ ਪਹਿਲੀ ਯਾਤਰਾ ਹੈ।
