ਸੋਮਵਾਰ ਸ਼ਾਮ ਨੂੰ ਕਵੀਨਸਟਾਉਨ ਤੋਂ ਰਵਾਨਾ ਹੋਏ ਜਹਾਜ਼ ਦੇ ਇੰਜਣ ਨੂੰ ਅੱਗ ਅਸਮਾਨ ‘ਚ ਹੀ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਬੋਇੰਗ 737 ਦੇ ਪਿਛਲੇ ਪਾਸੇ ਅੱਗ ਦੀਆਂ ਲਪਟਾਂ ਨਿਕਲਦੀਆਂ ਵੇਖੀਆਂ ਗਈਆਂ ਸਨ। ਰਾਹਤ ਵਾਲੀ ਗੱਲ ਹੈ ਕਿ ਅੱਗ ਲੱਗਣ ਮਗਰੋਂ ਜਹਾਜ਼ ਨੂੰ ਇਨਵਰਕਾਰਗਿਲ ‘ਚ ਸੁਰੱਖਿਅਤ ਲੈਂਡ ਕਰਵਾਇਆ ਗਿਆ ਹੈ। ਵਰਜਿਨ ਆਸਟ੍ਰੇਲੀਆ ਦੀ ਫਲਾਈਟ VA148 ਸ਼ਾਮ 5.59 ਵਜੇ ਕਵੀਨਸਟਾਉਨ ਹਵਾਈ ਅੱਡੇ ਤੋਂ ਰਵਾਨਾ ਹੋਈ, ਸੀ, ਜਹਾਜ਼ 67 ਯਾਤਰੀਆਂ ਅਤੇ ਛੇ ਚਾਲਕ ਦਲ ਦੇ ਮੈਂਬਰਾਂ ਨਾਲ ਮੈਲਬੌਰਨ ਲਈ ਰਵਾਨਾ ਹੋਇਆ ਸੀ। ਚਸ਼ਮਦੀਦਾਂ ਦੀਆਂ ਰਿਪੋਰਟਾਂ ਮੁਤਾਬਿਕ ਉਨ੍ਹਾਂ ਨੇ ਜਹਾਜ਼ ਤੋਂ ਉੱਚੀ ਆਵਾਜ਼ਾਂ ਸੁਣੀਆਂ ਅਤੇ ਇੱਕ ਇੰਜਣ ਵਿੱਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖੀਆਂ। ਕੁੱਝ ਰਿਪੋਰਟਾਂ ‘ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਪੰਛੀ ਦੇ ਟਕਰਾ ਜਾਣਾ ਕਾਰਨ ਜਹਾਜ ਦੇ ਇੰਜਣ ਨੂੰ ਅੱਗ ਲੱਗੀ ਸੀ।