ਵਿਰਾਟ ਕੋਹਲੀ ਕ੍ਰਿਕਟ ਦੀ ਦੁਨੀਆ ਦਾ ਬਹੁਤ ਵੱਡਾ ਨਾਂ ਹੈ। ਉਨ੍ਹਾਂ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਨਾਲ ਟੀਮ ਇੰਡੀਆ ਨੂੰ ਕਈ ਵੱਡੀਆਂ ਜਿੱਤਾਂ ਦਿਵਾਈਆਂ ਹਨ। ਉਹ ਇੱਕ ਤੋਂ ਬਾਅਦ ਇੱਕ ਰਿਕਾਰਡ ਤੋੜ ਰਹੇ ਹਨ। ਜਿੱਥੇ ਇਕ ਪਾਸੇ ਉਹ ਕ੍ਰਿਕਟ ਦੀ ਦੁਨੀਆ ‘ਤੇ ਰਾਜ ਕਰਦੇ ਹਨ, ਉੱਥੇ ਹੀ ਦੂਜੇ ਪਾਸੇ ਪੜ੍ਹਾਈ ਦੇ ਮਾਮਲੇ ‘ਚ ਕਿੰਗ ਕੋਹਲੀ ਦਾ ਡੱਬਾ ਗੋਲ ਹੈ। ਵੀਰਵਾਰ ਨੂੰ ਕੋਹਲੀ ਨੇ ਗਲਤੀ ਨਾਲ 10ਵੀਂ ਮਾਰਕਸ਼ੀਟ ਆਪਣੇ ਕੂ ਅਕਾਊਂਟ ‘ਤੇ ਸ਼ੇਅਰ ਕਰ ਦਿੱਤੀ। ਇਸ ਮਾਰਕਸ਼ੀਟ ਵਿੱਚ ਉਨ੍ਹਾਂ ਨੇ ਸਾਰੇ ਵਿਸ਼ਿਆਂ ਦੇ ਤਹਿਤ ਖੇਡਾਂ ਦਾ ਵਿਸ਼ਾ ਵੀ ਲਿਖਿਆ ਹੈ ਜਿਸ ਦੇ ਸਾਹਮਣੇ ਸਵਾਲੀਆ ਨਿਸ਼ਾਨ ਲਾਇਆ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਕਿ ਜਿਸ ਚੀਜ਼ ਦੀ ਸਭ ਤੋਂ ਜ਼ਿਆਦਾ ਭੂਮਿਕਾ ਹੁੰ ਦੀ ਹੈ, ਉਸ ਦਾ ਇੱਥੇ ਮਹੱਤਵ ਘੱਟ ਹੁੰਦਾ ਹੈ।
ਕੋਹਲੀ ਨੇ ਦਸਵੀਂ ਜਮਾਤ ਵਿੱਚ ਅੰਗਰੇਜ਼ੀ ਵਿੱਚ 83, ਹਿੰਦੀ ਵਿੱਚ 75, ਗਣਿਤ ਵਿੱਚ 51, ਵਿਗਿਆਨ ਵਿੱਚ 55, ਸਮਾਜਿਕ ਵਿਗਿਆਨ ਵਿੱਚ 81 ਅਤੇ ਸ਼ੁਰੂਆਤੀ ਵਿਗਿਆਨ ਵਿੱਚ 58 ਅਤੇ ਸ਼ੁਰੂਆਤੀ ਆਈਟੀ ਵਿੱਚ 58 ਨੰਬਰ ਪ੍ਰਾਪਤ ਕੀਤੇ ਸਨ। ਕੁੱਲ ਮਿਲਾ ਕੇ ਉਹ 69 ਫੀਸਦੀ ਅੰਕ ਹਾਸਿਲ ਕਰਨ ਵਿੱਚ ਕਾਮਯਾਬ ਰਹੇ ਸੀ। ਕੋਹਲੀ ਗਣਿਤ ਵਿੱਚ ਭਾਵੇ ਹੀ ਚੰਗੇ ਨਾ ਹੋਣ ਪਰ ਦੌੜਾਂ ਦੇ ਗਣਿਤ ਵਿੱਚ ਉਨ੍ਹਾਂ ਵਰਗਾ ਕੋਈ ਨਹੀਂ ਹੈ। ਕੋਹਲੀ ਨੇ ਦੌੜਾਂ ਦੇ ਅਜਿਹੇ ਢੇਰ ਲਾਏ ਹਨ ਕਿ ਜਦੋਂ ਵੀ ਉਹ ਮੈਦਾਨ ‘ਤੇ ਕਦਮ ਰੱਖਦੇ ਹਨ ਤਾਂ ਕੋਈ ਨਾ ਕੋਈ ਰਿਕਾਰਡ ਜ਼ਰੂਰ ਟੁੱਟਦਾ ਹੈ।