[gtranslate]

ਵਿਰਾਟ ਕੋਹਲੀ ਨੇ ਗੌਤਮ ਗੰਭੀਰ ਦੇ ਖਿਡਾਰੀ ਨੂੰ ਦਿਖਾਇਆ ਬੂਟ, ਪਹਿਲਾਂ ਨਵੀਨ ਤੇ ਫਿਰ ਗੰਭੀਰ ਨਾਲ ਭਿੜੇ ਕੋਹਲੀ ? ਪੜ੍ਹੋ ‘ਹਾਈ ਵੋਲਟੇਜ’ ਮੈਚ ਦੀ ਪੂਰੀ ਕਹਾਣੀ

virat kohli fight gautam gambhir

ਇੰਡੀਅਨ ਪ੍ਰੀਮੀਅਰ ਲੀਗ ਯਾਨੀ ਕਿ IPL ਚੱਲ ਰਿਹਾ ਹੈ ਅਤੇ ਇਸ ਦੌਰਾਨ ਕੋਈ ਵਿਵਾਦ ਨਾ ਹੋਵੇ… ਅਜਿਹਾ ਨਹੀਂ ਹੋ ਸਕਦਾ। ਆਈਪੀਐਲ ਦਾ 16ਵਾਂ ਸੀਜ਼ਨ ਵੀ ਵਿਵਾਦਾਂ ਵਿੱਚ ਘਿਰਿ ਗਿਆ ਹੈ ਅਤੇ ਇਸ ਵਾਰ ਇਸ ਦਾ ਕਾਰਨ ਵਿਰਾਟ ਕੋਹਲੀ ਅਤੇ ਗੌਤਮ ਗੰਭੀਰ ਵਿਚਾਲੇ ਹੋਈ ਤਕਰਾਰ ਹੈ। ਸੋਮਵਾਰ ਨੂੰ ਮੈਚ ਤੋਂ ਬਾਅਦ ਵਿਰਾਟ ਕੋਹਲੀ ਅਤੇ ਗੌਤਮ ਗੰਭੀਰ ਵਿਚਾਲੇ ਕਾਫੀ ਬਹਿਸ ਹੋ ਗਈ। ਦੋਵੇਂ ਇੱਕ-ਦੂਜੇ ‘ਤੇ ਚੀਕਦੇ ਨਜ਼ਰ ਆਏ ਅਤੇ ਸਾਥੀ ਖਿਡਾਰੀਆਂ ਨੇ ਉਨ੍ਹਾਂ ਨੂੰ ਵਿਚਕਾਰ ਆ ਵੱਖ ਕੀਤਾ। ਸਵਾਲ ਇਹ ਹੈ ਕਿ ਇਹ ਵਿਵਾਦ ਕਿਵੇਂ ਸ਼ੁਰੂ ਹੋਇਆ? ਦਰਅਸਲ ਵਿਰਾਟ ਕੋਹਲੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਆਪਣੇ ਬੂਟ ਵੱਲ ਇਸ਼ਾਰਾ ਕਰਦੇ ਨਜ਼ਰ ਆ ਰਹੇ ਹਨ।

ਵਿਰਾਟ ਕੋਹਲੀ ਆਪਣੇ ਬੂਟ ਵੱਲ ਇਸ਼ਾਰਾ ਕਰਦੇ ਹੋਏ ਕਿਸੇ ਨੂੰ ਕੁੱਝ ਕਹਿ ਰਹੇ ਹਨ। ਵੀਡੀਓ ਦੇ ਫਰੇਮ ਵਿੱਚ ਕੋਈ ਹੋਰ ਖਿਡਾਰੀ ਨਜ਼ਰ ਨਹੀਂ ਆ ਰਿਹਾ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਵਿਰਾਟ ਕੋਹਲੀ ਨੇ ਇੱਥੇ ਲਖਨਊ ਸੁਪਰਜਾਇੰਟਸ ਦੇ ਤੇਜ਼ ਗੇਂਦਬਾਜ਼ ਨਵੀਨ-ਉਲ-ਹੱਕ ਨੂੰ ਕੁੱਝ ਕਿਹਾ ਸੀ। ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਲਗਾਤਾਰ ਵਿਰਾਟ ਕੋਹਲੀ ਨੂੰ ਟ੍ਰੋਲ ਕਰ ਰਹੇ ਹਨ। ਇਸੇ ਮਾਮਲੇ ਦੀ ਇੱਕ ਹੋਰ ਵੀਡੀਓ ‘ਚ ਪਹਿਲਾ ਨਵੀਨ-ਉਲ-ਹੱਕ ਤੇ ਵਿਰਾਟ ਕੋਹਲੀ ਆਪਸ ‘ਚ ਗੱਲਬਾਤ ਕਰਦੇ ਵੀ ਨਜ਼ਰ ਆ ਰਹੇ ਹਨ।

ਹਾਲਾਂਕਿ ਲੋਕ ਵਿਰਾਟ ਅਤੇ ਗੌਤਮ ਗੰਭੀਰ ਦੀ ਬਹਿਸ ਦੀ ਗੱਲ ਕਰ ਰਹੇ ਹਨ ਪਰ ਅਸਲ ਮਾਮਲਾ ਕਿਤੋਂ ਹੋਰ ਸ਼ੁਰੂ ਹੋਇਆ ਸੀ। ਦਰਅਸਲ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਵਿਰਾਟ ਕੋਹਲੀ ਅਤੇ ਨਵੀਨ-ਉਲ-ਹੱਕ ਵਿਚਾਲੇ ਲੜਾਈ ਸ਼ੁਰੂ ਹੋਈ ਸੀ। ਮੈਚ ਤੋਂ ਬਾਅਦ ਵੀ ਦੋਵੇਂ ਇੱਕ ਦੂਜੇ ਨਾਲ ਹਮਲਾਵਰ ਅੰਦਾਜ਼ ਵਿੱਚ ਗੱਲ ਕਰਦੇ ਨਜ਼ਰ ਆਏ। ਇਸ ਤੋਂ ਬਾਅਦ ਗੌਤਮ ਗੰਭੀਰ ਨੇ ਐਂਟਰੀ ਕੀਤੀ ਅਤੇ ਉਹ ਵਿਰਾਟ ਨੂੰ ਕੁਝ ਕਹਿੰਦੇ ਨਜ਼ਰ ਆਏ। ਤੁਹਾਨੂੰ ਦੱਸ ਦੇਈਏ ਕਿ ਮੈਚ ਤੋਂ ਬਾਅਦ ਨਵੀਨ-ਉਲ-ਹੱਕ ਨੇ ਵੀ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਵਿਰਾਟ ਕੋਹਲੀ ‘ਤੇ ਨਿਸ਼ਾਨਾ ਸਾਧਿਆ ਸੀ। ਨਵੀਨ ਉਲ ਹੱਕ ਨੇ ਆਪਣੀ ਸਟੋਰੀ ਵਿੱਚ ਲਿਖਿਆ ਹੈ ਕਿ ਤੁਹਾਨੂੰ ਉਹ ਮਿਲਦਾ ਹੈ ਜਿਸ ਦੇ ਤੁਸੀਂ ਹੱਕਦਾਰ ਹੋ, ਇਹ ਇਸ ਤਰ੍ਹਾਂ ਹੀ ਹੁੰਦਾ ਹੈ ਅਤੇ ਇਹ ਇਸ ਤਰ੍ਹਾਂ ਹੀ ਚੱਲਦਾ ਹੈ।

ਦੱਸ ਦਈਏ ਕਿ ਇਸ ਝਗੜੇ ‘ਚ ਕਸੂਰ ਕਿਸ ਦਾ ਸੀ, ਇਹ ਭਵਿੱਖ ਦਾ ਮਾਮਲਾ ਹੈ ਪਰ ਇਸ ਤੋਂ ਪਹਿਲਾਂ ਝਗੜੇ ‘ਚ ਸ਼ਾਮਿਲ ਤਿੰਨਾਂ ਖਿਡਾਰੀਆਂ ‘ਤੇ ਜ਼ੁਰਮਾਨਾ ਜ਼ਰੂਰ ਲਗਾਇਆ ਗਿਆ ਹੈ। ਵਿਰਾਟ ਕੋਹਲੀ ਅਤੇ ਗੌਤਮ ਗੰਭੀਰ ਦੀ ਮੈਚ ਫੀਸ ਵਿੱਚ 100 ਫੀਸਦੀ ਕਟੌਤੀ ਕੀਤੀ ਗਈ ਹੈ ਜਦਕਿ ਨਵੀਨ ਉਲ ਹੱਕ ਦੀ ਮੈਚ ਫੀਸ ਵਿੱਚ 50 ਫੀਸਦੀ ਕਟੌਤੀ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਨਵੀਨ-ਉਲ-ਹੱਕ ਪਹਿਲੀ ਵਾਰ IPL ਖੇਡ ਰਹੇ ਹਨ ਅਤੇ ਆਪਣੇ ਡੈਬਿਊ ਸੀਜ਼ਨ ‘ਚ ਹੀ ਉਹ ਗੇਂਦਬਾਜ਼ੀ ਤੋਂ ਜ਼ਿਆਦਾ ਵਿਰਾਟ ਨਾਲ ਲੜਾਈ ਕਰਕੇ ਸੁਰਖੀਆਂ ‘ਚ ਆਏ ਹਨ।

Leave a Reply

Your email address will not be published. Required fields are marked *