ਪਤੀ ਪਤਨੀ ਦੇ ਰਿਸ਼ਤਾ ਬੜਾ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਹਰ ਰਿਸ਼ਤਾ ਵਿਸ਼ਵਾਸ ‘ਤੇ ਟਿਕਿਆ ਹੁੰਦਾ ਹੈ, ਪਰ ਜਦੋ ਕੋਈ ਇਸ ਵਿਸ਼ਵਾਸ ਨੂੰ ਤੋੜਦਾ ਹੈ ਤਾਂ ਰਿਸ਼ਤਿਆਂ ‘ਚ ਦੂਰੀਆਂ ਬਣ ਜਾਂਦੀਆਂ ਨੇ। ਨਿਊਜੀਲੈਂਡ ਦੇ ਹਮਿਲਟਨ ਰਹਿੰਦੇ ਇੱਕ ਪਤੀ ਪਤਨੀ ਦੇ ਨਾਲ ਜੁੜਿਆ ਹੁਣ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। ਦਰਅਸਲ ਇੱਕ ਭਾਰਤੀ ਵੱਲੋਂ ਪਹਿਲੀ ਪਤਨੀ ਦੇ ਹੁੰਦਿਆਂ ਦੂਜਾ ਵਿਆਹ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਰਿਪੋਰਟਾਂ ਅਨੁਸਾਰ ਰਵੀ 2012 ‘ਚ ਨਿਊਜੀਲੈਂਡ ਆਇਆ ਸੀ ਤੇ 2015 ਵਿੱਚ PR ਹੋਇਆ ਸੀ। ਰਵੀ ਦਾ ਪਹਿਲਾ ਵਿਆਹ 2014 ‘ਚ ਹੋਇਆ ਸੀ ਪਰ 2016 ‘ਚ ਉਸਨੇ ਇੱਕ ਹੋਰ ਵਿਆਹ ਕਰਵਾ ਲਿਆ ਤੇ ਉਸ ਦੀ ਪਹਿਲੀ ਪਤਨੀ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ।
ਇਸ ਮਗਰੋਂ 1 ਦਸੰਬਰ 2017 ਨੂੰ ਦੋਨਾਂ ਘਰਵਾਲੀਆਂ ਨੂੰ ਆਪਣੇ ਪਤੀ ਦੀ ਇਸ ਕਰਤੂਤ ਦਾ ਪਤਾ ਲੱਗਦਾ ਹੈ ਤਾਂ ਰਵੀ ਦਾ ਦੂਜੀ ਘਰਵਾਲੀ ਨਾਲ ਕਲੇਸ਼ ਸ਼ੁਰੂ ਹੋ ਜਾਂਦਾ ਹੈ ਅਤੇ ਮਾਮਲਾ 2 ਵਾਰ ਪੁਲਿਸ ਕੋਲ ਵੀ ਪਹੁੰਚ ਜਾਂਦਾ ਹੈ। ਇਸ ਦੌਰਾਨ ਰਵੀ ਤੇ ਆਪਣੀ ਘਰਵਾਲੀ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕਰਨ ਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਜਾਂਦੇ ਹਨ। ਮਾਮਲਿਆਂ ਦੀ ਸੁਣਵਾਈ ਮਗਰੋਂ ਹੁਣ ਅਦਾਲਤ ਨੇ ਰਵੀ ਨੂੰ 25 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਹਾਲਾਂਕਿ ਇਸ ਦੌਰਾਨ ਰਵੀ 8 ਮਹੀਨੇ ਜੇਲ੍ਹ ਵਿੱਚ ਬਿਤਾ ਚੁੱਕਾ ਹੈ ਇਸ ਲਈ ਉਸਨੂੰ ਪੈਰੋਲ ਲੈਣ ਦੀ ਇਜਾਜ਼ਤ ਦਿੱਤੀ ਗਈ ਹੈ।