ਬੀਤੇ ਐਤਵਾਰ ਪਾਪਾਕੂਰਾ ਦੀ ਮਸ਼ਹੂਰ ਦੁਕਾਨ ਪੂਜਾ ਜਿਊਲਰਜ਼ ‘ਤੇ ਲੁਟੇਰਿਆਂ ਨੇ ਇੱਕ ਹਿੰਸਕ ਲੁੱਟ ਨੂੰ ਅੰਜ਼ਾਮ ਦਿੱਤਾ ਸੀ ਇਸ ਲੁੱਟ ‘ਚ ਦੁਕਾਨ ਦੇ ਮਾਲਕ ਗੁਰਦੀਪ ਸਿੰਘ ਵੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਸੀ। ਪਰ ਹੁਣ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਐਤਵਾਰ ਸ਼ਾਮ ਨੂੰ ਆਕਲੈਂਡ ਸਥਿਤ ਗਹਿਣਿਆਂ ਦੀ ਦੁਕਾਨ ‘ਤੇ ਲੁੱਟ ਕਰਨ ਵਾਲੇ ਇਹ ਤਿੰਨੇ ਨੌਜਵਾਨ ਕਿਸ਼ੋਰ ਉਮਰ ਦੇ ਹਨ। ਤਿੰਨ ਮੁੰਡੇ – 15 ਸਾਲ ਤੋਂ 16 ਅਤੇ 17 ਸਾਲ ਦੀ ਉਮਰ ਦੇ ਹਨ। ਉੱਥੇ ਹੀ ਇਹ ਵੀ ਦੱਸਦੀਏ ਕਿ ਬੀਤੇ ਦਿਨੀਂ ਪੁਲਿਸ ਮਨਿਸਟਰ ਮਾਰਕ ਮਿਸ਼ਲ ਸਟੋਰ ਮਾਲਕ ਗੁਰਦੀਪ ਸਿੰਘ ਦਾ ਪਤਾ ਲੈਣ ਹਸਪਤਾਲ ਪਹੁੰਚੇ ਸਨ ਤੇ ਹੁਣ ਰਿਪੋਰਟਾਂ ‘ਚ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਦੇ ਵੀ ਜਲਦ ਪਹੁੰਚਣ ਦੀ ਜਾਣਕਾਰੀ ਸਾਹਮਣੇ ਆਈ ਹੈ।