ਭਾਰਤੀ ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਨੇ ਇਤਿਹਾਸ ਰਚ ਦਿੱਤਾ ਹੈ। ਫਾਈਨਲ ‘ਚ ਪ੍ਰਵੇਸ਼ ਕਰਕੇ ਵਿਨੇਸ਼ ਨੇ ਭਾਰਤ ਲਈ ਗੋਲਡ ਦੀ ਆਸ ਵਧਾ ਦਿੱਤੀ ਹੈ। ਮੰਗਲਵਾਰ ਨੂੰ ਵਿਨੇਸ਼ ਨੇ ਔਰਤਾਂ ਦੇ 50 ਕਿਲੋਗ੍ਰਾਮ ਫ੍ਰੀਸਟਾਈਲ ਮੁਕਾਬਲੇ ਦੇ ਸੈਮੀਫਾਈਨਲ ‘ਚ ਕਿਊਬਾ ਦੀ ਪਹਿਲਵਾਨ ਯੂਸਨੇਲੀਸ ਗੁਜ਼ਮੈਨ ਨੂੰ 5-0 ਨਾਲ ਹਰਾਇਆ ਹੈ। ਹੁਣ ਵਿਨੇਸ਼ ਦਾ ਫਾਈਨਲ ਬੁੱਧਵਾਰ (7 ਅਗਸਤ) ਨੂੰ ਹੋਵੇਗਾ।