ਪੈਰਿਸ ਓਲੰਪਿਕ ‘ਚ ਭਾਰਤ ਨੂੰ ਵੱਡਾ ਝਟਕਾ ਲੱਗਿਆ ਹੈ, ਵਿਨੇਸ਼ ਫੋਗਾਟ ਨੂੰ ਪੈਰਿਸ ਓਲੰਪਿਕ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਿਕ ਵਿਨੇਸ਼ ਦਾ ਵਜ਼ਨ 50 ਕਿਲੋ ਨਾਲ ਮੇਲ ਨਹੀਂ ਖਾਂ ਰਿਹਾ ਸੀ। ਭਾਰਤੀ ਓਲੰਪਿਕ ਸੰਘ (IOA) ਨੇ ਕਿਹਾ ਕਿ ਇਹ ਅਫਸੋਸਜਨਕ ਹੈ ਕਿ ਭਾਰਤੀ ਦਲ ਨੇ ਵਿਨੇਸ਼ ਫੋਗਾਟ ਦੇ ਮਹਿਲਾ ਕੁਸ਼ਤੀ 50 ਕਿਲੋਗ੍ਰਾਮ ਵਰਗ ‘ਚੋਂ ਅਯੋਗ ਹੋਣ ਦੀ ਖਬਰ ਸਾਂਝੀ ਕੀਤੀ। ਟੀਮ ਵੱਲੋਂ ਰਾਤ ਭਰ ਕੀਤੇ ਗਏ ਵਧੀਆ ਯਤਨਾਂ ਦੇ ਬਾਵਜੂਦ ਅੱਜ ਸਵੇਰੇ ਉਸ ਦਾ ਭਾਰ 50 ਕਿਲੋ ਤੋਂ ਕੁਝ ਗ੍ਰਾਮ ਵੱਧ ਸੀ। ਫਿਲਹਾਲ ਟੀਮ ਵੱਲੋਂ ਕੋਈ ਹੋਰ ਟਿੱਪਣੀ ਨਹੀਂ ਕੀਤੀ ਗਈ।
![](https://www.sadeaalaradio.co.nz/wp-content/uploads/2024/08/WhatsApp-Image-2024-08-07-at-12.40.19-PM-950x534.jpeg)