[gtranslate]

ਖੇਤੀ ਕਾਨੂੰਨ ਵਾਪਿਸ ਲੈਣ ਦੇ ਐਲਾਨ ਤੋਂ ਬਾਅਦ ਬੋਲੇ ਵਿਜੇਂਦਰ ਸਿੰਘ, ਕਿਹਾ – ‘ਝੁਕਦੀ ਹੈ ਦੁਨੀਆ ਝੁਕਾਉਣ ਵਾਲਾ ਚਾਹੀਦਾ’

vijender singh on repeal farm laws

ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਵੀ ਖੇਤੀਬਾੜੀ ਕਾਨੂੰਨ ਨੂੰ ਵਾਪਿਸ ਲੈਣ ਦੇ ਐਲਾਨ ਤੋਂ ਬਾਅਦ ਖੁਸ਼ੀ ਜ਼ਾਹਿਰ ਕੀਤੀ ਹੈ। ਸ਼ਾਇਰਾਨਾ ਅੰਦਾਜ਼ ਵਿੱਚ ਉਨ੍ਹਾਂ ਕਿਹਾ ਕਿ ਝੁਕਦੀ ਹੈ ਦੁਨੀਆ ਝੁਕਾਉਣ ਵਾਲਾ ਚਾਹੀਦਾ। ਅਸੀਂ ਜਿੱਤ ਗਏ ਜੈ ਹਿੰਦ। ਵਿਜੇਂਦਰ ਨੇ ਕਿਹਾ ਕਿ ਅੱਜ ਕਿਸਾਨਾਂ ਲਈ ਵੱਡਾ ਦਿਨ ਹੈ। ਆਖਰ ਕਿਸਾਨਾਂ ਦੀ ਜਿੱਤ ਹੋਈ। ਜਿਹੜੇ ਕਿਸਾਨ ਇੱਕ ਸਾਲ ਤੋਂ ਅੰਦੋਲਨ ਕਰ ਰਹੇ ਸਨ, ਜਿਨ੍ਹਾਂ ਦੀਆਂ ਮੰਗਾਂ ਜਾਇਜ਼ ਸਨ ਅੱਜ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ। ਪ੍ਰਧਾਨ ਮੰਤਰੀ ਨੇ ਖੇਤੀ ਐਕਟ ਵਾਪਿਸ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਜਿੱਤ ਭਗਤ ਸਿੰਘ ਦੀ ਜਿੱਤ ਹੈ, ਇਹ ਜਿੱਤ ਮਹਾਤਮਾ ਗਾਂਧੀ ਦੀ ਹੈ।

ਵਿਜੇਂਦਰ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਹ ਜਿੱਤ ਹਰ ਉਸ ਵਿਅਕਤੀ ਦੀ ਜਿੱਤ ਹੈ ਜੋ ਪਹਿਲੇ ਦਿਨ ਤੋਂ ਕਿਸਾਨ ਅੰਦੋਲਨ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ। ਦੱਸ ਦਈਏ ਕਿ ਓਲੰਪਿਕ ਤਮਗਾ ਜੇਤੂ ਵਿਜੇਂਦਰ ਸਿੰਘ ਨੇ ਕਿਹਾ ਸੀ ਕਿ ਜੇਕਰ ਕੇਂਦਰ ਸਰਕਾਰ ਨਵੇਂ ਖੇਤੀ ਕਾਨੂੰਨ ਦਾ ਵਿਰੋਧ ਕਰ ਰਹੇ ਕਿਸਾਨਾਂ ਦੀ ਮੰਗ ਨਹੀਂ ਮੰਨਦੀ ਤਾਂ ਉਹ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਵਾਪਿਸ ਕਰ ਦੇਣਗੇ।

Leave a Reply

Your email address will not be published. Required fields are marked *