ਵਿਕਟੋਰੀਆ ਤੋਂ ਪੰਜਾਬੀਆਂ ਦੇ ਲਈ ਇੱਕ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਵਿਕਟੋਰੀਆ ਦੇ ਮਾਉਂਟ ਰੀਡਲੀ ਕਾਲਜ (ਕਰੇਗੀਬਰਨ) ਨੇ ਪੰਜਾਬੀ ਭਾਸ਼ਾ ਨੂੰ ਵੱਡਾ ਮਾਣ ਦਿੰਦਿਆਂ 7 ਸਟੈਂਡਰਡ ਤੇ ਉਸਤੋਂ ਬਾਅਦ ਦੇ ਵਿਦਆਰਥੀਆਂ ਨੂੰ ਦੂਜੀ ਭਾਸ਼ਾ ਵੱਜੋਂ ਪੰਜਾਬੀ ਪੜ੍ਹਾਏ ਜਾਣ ਦਾ ਫੈਸਲਾ ਕੀਤਾ ਹੈ। ਰਿਪੋਰਟ ਮੁਤਾਬਿਕ ਵਿਦਆਰਥੀਆਂ ਨੂੰ ਪੰਜਾਬੀ ਭਾਸ਼ਾ ‘ਚ ਇਤਿਹਾਸ ਦੀ ਪੜ੍ਹਾਈ ਵੀ ਕਰਵਾਈ ਜਾਵੇਗੀ। ਇਸ ਫੈਸਲੇ ਦੇ ਐਲਾਨ ਮੌਕੇ ਕਾਲਜ ਵੱਲੋਂ ਲੋਕਲ ਏਰੀਏ ਦੇ ਗੁਰਦੁਆਰਾ ਸਾਹਿਬ ਦੇ ਕਮੇਟੀ ਮੈਂਬਰ ਅਤੇ ਭਾਈਚਾਰੇ ਨੂੰ ਵੀ ਸੱਦਾ ਦਿੱਤਾ ਗਿਆ। ਉੱਥੇ ਹੀ ਇਸ ਦੌਰਾਨ ਕਾਲਜ ਦੇ ਪ੍ਰਿੰਸੀਪਲ ਹੈਲਨ ਕੇਰੀ, ਉਪ-ਪ੍ਰਿੰਸੀਪਲ ਗੁਰਜੀਤ ਸਿੰਘ ਤੇ ਕਾਲਜ ਦਾ ਸਮੂਹ ਸਟਾਫ ਮੌਜੂਦ ਰਿਹਾ। ਜਿੱਥੇ ਇਹ ਫੈਸਲਾ ਵਿਦਿਆਰਥੀਆਂ ਲਈ ਲਾਹੇਵੰਦ ਹੈ ਉੱਥੇ ਹੀ ਅਧਿਆਪਕਾ ਦੇ ਲਈ ਵੀ ਨੌਕਰੀ ਪ੍ਰਾਪਤ ਕਰਨ ਦਾ ਇੱਕ ਸੁਨਹਿਰੀ ਮੌਕਾ ਹੈ। ਤੁਸੀਂ ਪੰਜਾਬੀ ਅਧਿਆਪਕ ਦੀ ਪੋਸਟ ਲਈ ਵਿਕਟੋਰੀਆ ਦੇ ਡਿਪਾਰਟਮੈਂਟ ਆਫ ਐਜੁਕੇਸ਼ਨ ਦੀ ਵੈਬਸਾਈਟ ‘ਤੇ ਜਾ ਕੇ ਅਪਲਾਈ ਕਰ ਸਕਦੇ ਹੋ।
ਲਿੰਕ – https://edupay.eduweb.vic.gov.au/psc/EDUPPRD1_EA/APPLICANT/HRMS/c/HRS_HRAM_FL.HRS_CG_SEARCH_FL.GBL?Page=HRS_APP_SCHJOB_FL&Action=U&