ਵਿਕਟੋਰੀਆ ਸਰਕਾਰ ਦੇ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਗੁਰੂਪੁਰਬ ਮੌਕੇ ਸਿੱਖ ਭਾਈਚਾਰੇ ਨੂੰ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਦਰਅਸਲ ਵਿਕਟੋਰੀਆ ਸਰਕਾਰ ਨੇ ਗ੍ਰੇਟਰ ਮੈਲਬੋਰਨ ਅਧੀਨ ਪੈਂਦੀ ਸਿਟੀ ਆਫ ਕੇਸੀ ਦੇ ਰਿਜ਼ਰਵ, ਬੇਵਰਿਕ ਸਪਰਿੰਗ ਰਿਜ਼ਰਵ ਦਾ ਨਾਮ ਬਦਲ ਕਿ ਗੁਰੂ ਨਾਨਕ ਲੇਕ ਕਰ ਦਿੱਤਾ ਹੈ ਤੇ ਇਸ ਦੀ ਅਧਿਕਾਰਿਤ ਰੂਪ ਵਿੱਚ ਪੁਸ਼ਟੀ ਵਿਕਟੋਰੀਆ ਮਲਟੀਕਚਰਲ ਕਮਿਸ਼ਨਰ ਇਨਗਰਿਡ ਸਟਿਂਗ ਨੇ ਸਰਕਾਰ ਤੇ ਵਿਕਟੋਰੀਅਨ ਸਿੱਖ ਕੌਂਸਲ ਵੱਲੋਂ ਆਯੋਜਿਤ ਵਿਸ਼ੇਸ਼ ਪ੍ਰੋਗਰਾਮ ਵਿੱਚ ਕੀਤੀ ਗਈ ਹੈ। ਦੱਸ ਦੇਈਏ ਸਿੱਖ ਭਾਈਚਾਰੇ ਦੀਆਂ ਬਹੁ-ਗਿਣਤੀ ਭਾਈਚਾਰੇ ਲਈ ਕੀਤੀਆਂ ਸੇਵਾਵਾਂ ਦੇ ਸਦਕੇ ਵਿਕਟੋਰੀਆ ਸਰਕਾਰ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ।