ਪਿਛਲੇ ਦਿਨੀ ਆਕਲੈਂਡ ਦੇ ਪੇਨਰੋਜ਼ ਵਿੱਚ ਇੱਕ ਰੇਲਗੱਡੀ ਅਤੇ ਵਾਹਨ ਵਿਚਕਾਰ ਹੋਈ ਟੱਕਰ ਨਾਲ ਜੁੜੀ ਇੱਕ ਮੰਦਭਾਗੀ ਖ਼ਬਰ ਸਹਮਣੇ ਆਈ ਹੈ। ਦਰਅਸਲ ਪੁਲਿਸ ਨੇ ਹਾਦਸੇ ‘ਚ ਜਾਨ ਗਵਾਉਣ ਵਾਲੇ ਵਿਅਕਤੀ ਦੀ ਜਾਣਕਾਰੀ ਸਾਂਝੀ ਕੀਤੀ ਹੈ। ਸ਼ੁੱਕਰਵਾਰ ਦੁਪਹਿਰ 2 ਵਜੇ ਦੇ ਕਰੀਬ ਸਟੇਸ਼ਨ ਰੋਡ ਦੇ ਚੌਰਾਹੇ ਦੇ ਨੇੜੇ ਇੱਕ ਲੈਵਲ ਕਰਾਸਿੰਗ ‘ਤੇ ਹੋਏ ਇਸ ਹਾਦਸੇ ‘ਚ 40 ਸਾਲਾ ਸਰਵੀਨ ਸਿੰਘ ਨੇ ਆਪਣੀ ਜਾਨ ਗਵਾਈ ਸੀ। ਸਰਵੀਨ ਆਕਲੈਂਡ ਦਾ ਰਹਿਣ ਵਾਲਾ ਸੀ। ਪੁਲਿਸ ਨੇ ਕਿਹਾ ਹੈ ਕਿ ਉਨ੍ਹਾਂ ਦੀਆਂ ਸੋਚਾਂ ਅਤੇ ਹਮਦਰਦੀ ਸਿੰਘ ਦੇ ਪਰਿਵਾਰ ਨਾਲ ਹੈ, ਅਤੇ ਹਾਦਸੇ ਦੀ ਜਾਂਚ ਜਾਰੀ ਹੈ। ਦੱਸ ਦੇਈਏ ਇਹ ਟੱਕਰ ਕਾਫੀ ਭਿਆਨਕ ਸੀ।
