ਪੱਛਮੀ ਆਕਲੈਂਡ ‘ਚ ਇੱਕ ਗੱਡੀ ਦੇ ਦੋ ਘਰਾਂ ਨਾਲ ਟਕਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਉੱਥੇ ਹੀ ਪੁਲਿਸ ਉਸ ਕਾਰ ਦੇ ਡਰਾਈਵਰ ਦੀ ਭਾਲ ਕਰ ਰਹੀ ਹੈ ਜੋ ਪੱਛਮੀ ਆਕਲੈਂਡ ਦੇ ਮੈਸੀ ਵਿੱਚ ਦੋ ਜਾਇਦਾਦਾਂ ਨਾਲ ਹੋਈ ਟੱਕਰ ਸਬੰਧੀ ਲੋੜੀਂਦਾ ਹੈ। ਡੌਨ ਬਕ ਰੋਡ ‘ਤੇ ਸਫ਼ਰ ਕਰ ਰਹੇ ਇੱਕ ਵਾਹਨ ਦੇ ਇੱਕ ਡਰਾਈਵਵੇਅ ਵਿੱਚ ਦਾਖਲ ਹੋਣ ਅਤੇ ਇੱਕ ਵਾੜ ਵਿੱਚੋਂ ਲੰਘਣ ਅਤੇ ਦੋ ਘਰਾਂ ਨਾਲ ਟਕਰਾਉਣ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਸੀ। ਇੱਕ ਪੁਲਿਸ ਬੁਲਾਰੇ ਨੇ ਕਿਹਾ ਕਿ “ਸ਼ੁਕਰ ਹੈ ਕਿ ਕੋਈ ਵੀ ਜ਼ਖਮੀ ਨਹੀਂ ਹੋਇਆ।” ਉਨਾਂ ਅੱਗੇ ਕਿਹਾ ਕਿ “ਡਰਾਈਵਰ ਗੱਡੀ ਛੱਡ ਕੇ ਪੈਦਲ ਭੱਜ ਗਿਆ ਸੀ ਅਤੇ ਉਸ ਨੂੰ ਲੱਭਣ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ।”
