ਆਕਲੈਂਡ ਵਿੱਚ ਸਟੇਟ ਹਾਈਵੇਅ 16 ‘ਤੇ ਇੱਕ ਵਾਹਨ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਦੋ ਲੇਨਾਂ ਬੰਦ ਕਰ ਦਿੱਤੀਆਂ ਗਈਆਂ ਹਨ। ਜਦੋਂ ਇਹ ਹਾਦਸਾ ਵਾਪਰਿਆ ਤਾਂ ਵਾਹਨ ਰੋਜ਼ਬੈਂਕ ਰੋਡ ਅਤੇ ਗ੍ਰੇਟ ਨੌਰਥ ਰੋਡ ਦੇ ਵਿਚਕਾਰ ਪੂਰਬ ਵੱਲ ਜਾ ਰਿਹਾ ਸੀ। ਨਿਊਜ਼ੀਲੈਂਡ ਟ੍ਰਾਂਸਪੋਰਟ ਏਜੰਸੀ ਨੇ X ‘ਤੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਵਾਹਨ ਨੂੰ ਸਾਇਡ ‘ਤੇ ਕੀਤੇ ਜਾਣ ਤੱਕ ਆਮ ਲੋਕਾਂ ਨੂੰ ਦਿੱਕਤ ਆ ਸਕਦੀ ਹੈ। ਪੋਸਟ ‘ਚ ਡਰਾਈਵਰਾਂ ਨੂੰ ਸਾਵਧਾਨੀ ਨਾਲ ਲੰਘਣ ਲਈ ਕਿਹਾ ਗਿਆ ਹੈ। ਹਾਲਾਂਕਿ ਇਹ ਵਾਹਨ ਕੋਈ ਕਾਰ ਹੈ ਜਾਂ ਟਰੱਕ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ।