ਮਾਊਂਟ ਵੈਲਿੰਗਟਨ ਦੇ ਆਕਲੈਂਡ ਉਪਨਗਰ ‘ਚ ਰਾਤ ਵੇਲੇ ਇੱਕ ਕਾਰ ਦੇ ਛੱਪੜ ‘ਚ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੂੰ ਕਰੀਬ 1.25 ਵਜੇ ਅਰਨੂਈ ਰੋਡ ‘ਤੇ ਛੱਪੜ ਕੋਲ ਬੁਲਾਇਆ ਗਿਆ ਸੀ ਜਦੋਂ ਇੱਕ ਕਾਰ ਇਸ ਵਿੱਚ ਡਿੱਗ ਗਈ ਸੀ। ਪੁਲਿਸ ਦੇ ਬੁਲਾਰੇ ਦੇ ਅਨੁਸਾਰ, “ਜਦੋਂ ਐਮਰਜੈਂਸੀ ਸੇਵਾਵਾਂ ਪਹੁੰਚੀਆਂ ਤਾਂ ਕੋਈ ਵੀ ਵਾਹਨ ਦੇ ਅੰਦਰ ਨਹੀਂ ਸੀ। ਘਟਨਾ ਦੇ ਆਲੇ ਦੁਆਲੇ ਦੇ ਸਹੀ ਹਾਲਾਤਾਂ ਦਾ ਪਤਾ ਲਗਾਉਣ ਲਈ ਪੁੱਛਗਿੱਛ ਜਾਰੀ ਹੈ।”
