ਬੀਤੀ ਰਾਤ ਕੈਂਟਰਬਰੀ ‘ਚ ਇੱਕ ਮੰਦਭਾਗਾ ਹਾਦਸਾ ਵਾਪਰਿਆ ਹੈ। ਐਤਵਾਰ ਰਾਤ ਨੂੰ ਇੱਕ ਕਾਰ ਦੇ ਵਾਈਪਾਰਾ ਨਦੀ ਵਿੱਚ ਹੇਠਾਂ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਐਤਵਾਰ ਸ਼ਾਮ ਕਰੀਬ 5.35 ਵਜੇ ਵਾਹਨ ਡਬਲ ਕਾਰਨਰ ਰੋਡ ਤੋਂ ਵਾਈਪਾਰਾ ਨਦੀ ‘ਚ ਜਾ ਡਿੱਗਿਆ ਸੀ। ਉਨ੍ਹਾਂ ਨੇ ਕਿਹਾ ਕਿ, “ਸ਼ੁਰੂਆਤ ਵਿੱਚ ਦੋ ਲੋਕ ਵਾਹਨ ਵਿੱਚ ਫਸ ਗਏ ਸਨ ਪਰ ਉਨ੍ਹਾਂ ਨੂੰ ਕੱਢ ਲਿਆ ਗਿਆ ਸੀ। ਪਰ ਉਨ੍ਹਾਂ ਵਿੱਚੋਂ ਇੱਕ ਦੀ ਥੋੜ੍ਹੇ ਸਮੇਂ ਬਾਅਦ ਮੌਤ ਹੋ ਗਈ, ਦੂਜੇ ਵਿਅਕਤੀ ਨੂੰ ਦਰਮਿਆਨੀਆਂ ਸੱਟਾਂ ਲੱਗੀਆਂ ਹਨ।” ਉਨ੍ਹਾਂ ਦੀ ਮੌਤ ਨੂੰ ਕੋਰੋਨਰ ਲਈ ਰੈਫਰ ਕੀਤਾ ਜਾਵੇਗਾ।
