ਆਕਲੈਂਡ ਵਿੱਚ ਅੱਜ ਸਵੇਰੇ ਇੱਕ ਬੱਸ ਅਤੇ ਇੱਕ ਵਾਹਨ ਵਿਚਾਲੇ ਹੋਈ ਟੱਕਰ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 7.15 ਵਜੇ Redvale ਵਿੱਚ ਈਸਟ ਕੋਸਟ ਰੋਡ ‘ਤੇ ਹਾਦਸੇ ਲਈ ਬੁਲਾਇਆ ਗਿਆ ਸੀ। ਪੁਲਿਸ ਨੇ ਇਸ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੱਡੀ ਦੇ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪੁਲਿਸ ਨੇ ਦੱਸਿਆ ਕਿ ਹਾਦਸੇ ਵਿੱਚ ਬੱਸ ਡਰਾਈਵਰ ਜ਼ਖਮੀ ਨਹੀਂ ਹੋਇਆ ਹੈ। ਪੁਲਿਸ ਨੇ ਕਿਹਾ ਕਿ ਵਾਹਨ ਚਾਲਕਾਂ ਨੂੰ ਈਸਟ ਕੋਸਟ ਰੋਡ ‘ਤੇ ਮਹੱਤਵਪੂਰਣ ਦੇਰੀ ਦੀ ਉਮੀਦ ਕਰਨ ਲਈ ਕਿਹਾ ਗਿਆ ਹੈ, ਜੋ “ਕੁੱਝ ਸਮੇਂ ਲਈ” ਬੰਦ ਰਹੇਗਾ। ਲੋਨਲੀ ਟ੍ਰੈਕ ਰੋਡ (Lonely Track Road) ਅਤੇ ਅਵਾਨੋਹੀ ਰੋਡ (Awanohi Road) ‘ਤੇ Diversions ਲਗਾਏ ਜਾ ਰਹੇ ਹਨ। ਵਾਹਨ ਚਾਲਕਾਂ (ਯਾਤਰੀਆਂ ) ਨੂੰ ਬਦਲਵਾਂ ਰਸਤਾ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾਂ ਰਿਹਾ ਹੈ। ਇਸ ਸਮੇਂ Serious Crash Unit ਵੀ ਘਟਨਾ ਸਥਾਨ ‘ਤੇ ਮੌਜੂਦ ਹੈ।