ਟੀਵੀ ਦੇ ਸਭ ਤੋਂ ਹਿੱਟ ਸ਼ੋਅ ‘ਖਤਰੋਂ ਕੇ ਖਿਲਾੜੀ’ ਦਾ 12ਵਾਂ ਸੀਜ਼ਨ, ਯਾਨੀ ‘ਖਤਰੋਂ ਕੇ ਖਿਲਾੜੀ 12’ ਆਪਣੇ ਆਖਰੀ ਪੜਾਅ ‘ਤੇ ਚੱਲ ਰਿਹਾ ਹੈ। ਸ਼ੋਅ ਦਾ ਗ੍ਰੈਂਡ ਫਿਨਾਲੇ 24 ਅਤੇ 25 ਸਤੰਬਰ ਨੂੰ ਹੋਵੇਗਾ, ਜਿਸ ‘ਚ ਰੋਹਿਤ ਸ਼ੈੱਟੀ ਦੀ ‘ਸਰਕਸ’ ਦੀ ਟੀਮ ਹਿੱਸਾ ਲਵੇਗੀ। ਆਉਣ ਵਾਲੇ ਐਪੀਸੋਡ ਦੇ ਕੁੱਝ ਪ੍ਰੋਮੋਜ਼ ਕਲਰਸ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੇ ਹਨ, ਜਿਸ ‘ਚ ਸਰਕਸ ਦੀ ਟੀਮ ਸਟੇਜ ‘ਤੇ ਖੂਬ ਮਸਤੀ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਮਜ਼ੇਦਾਰ ਅੰਦਾਜ਼ ‘ਚ ਜਦੋਂ ਵਰੁਣ ਸ਼ਰਮਾ ਨੇ ਰਣਵੀਰ ਸਿੰਘ ਨੂੰ ਨਲਾਇਕ ਦੱਸਿਆ ਤਾਂ ਅਦਾਕਾਰ ਵੀ ਹੈਰਾਨ ਰਹਿ ਗਏ।
‘ਵੀਡੀਓ ‘ਚ ਵਰੁਣ ਸ਼ਰਮਾ ਹੱਥ ‘ਚ ਇੱਕ ਚਿੱਠੀ ਫੜੀ ਨਜ਼ਰ ਆ ਰਹੇ ਹਨ, ਜਿਸ ‘ਚ ਰਣਵੀਰ ਸਿੰਘ ਬਾਰੇ ਕੁੱਝ ਗੱਲਾਂ ਲਿਖੀਆਂ ਹੋਈਆਂ ਹਨ। ਉਹ ਗੱਲਾਂ ਪੜ੍ਹਦੇ ਹੋਏ ਵਰੁਣ ਕਹਿੰਦੇ ਹਨ, ‘ਰਣਵੀਰ ਜੀ, ਤੁਸੀਂ ਇਸ ਦੇਸ਼ ਦੇ ਇੰਨੇ ਵੱਡੇ ਨਲਾਇਕ ਵਿਅਕਤੀ ਹੋ, ਪੂਰੇ ਬਾਲੀਵੁੱਡ ‘ਚ ਤੁਹਾਡੇ ਤੋਂ ਵੱਡਾ ਕੋਈ ਨਲਾਇਕ ਨਹੀਂ ਹੈ।’ ਵਰੁਣ ਦੀ ਗੱਲ ਸੁਣ ਕੇ ਪਹਿਲਾਂ ਤਾਂ ਰਣਵੀਰ ਸਿੰਘ ਹੈਰਾਨ ਹੋ ਜਾਂਦੇ ਹਨ ਅਤੇ ਫਿਰ ਉੱਚੀ-ਉੱਚੀ ਹੱਸਣ ਲੱਗਦੇ ਹਨ। ਕਲਰਸ ਦੇ ਪ੍ਰੋਮੋ ਦੇ ਨਾਲ ਦੱਸਿਆ ਗਿਆ ਹੈ ਕਿ ਇਹ ਚਿੱਠੀ ‘ਖਤਰੋਂ ਕੇ ਖਿਲਾੜੀ 12’ ਦੇ ਪ੍ਰਤੀਯੋਗੀ ਰਾਜੀਵ ਅਦਤੀਆ ਨੇ ਰਣਵੀਰ ਸਿੰਘ ਲਈ ਲਿਖੀ ਹੈ।