ਬੀਤੇ ਦਿਨੀ ਨਿਊਜ਼ੀਲੈਂਡ ਵੱਸਦੇ ਭਾਈਚਾਰੇ ਲਈ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਸੀ। ਦਰਅਸਲ ਐਤਵਾਰ ਨੂੰ ਸੁਪਰੀਮ ਸਿੱਖ ਸੁਸਾਇਟੀ ਦੇ ਨਿਸ਼ਕਾਮ ਸੇਵਾਦਾਰ ਵੀਰ ਉੱਤਮ ਚੰਦ ਸ਼ਰਮਾ ਜੀ ਅਕਾਲ ਚਲਾਣਾ ਕਰ ਗਏ ਸਨ। ਜਾਣਕਾਰੀ ਅਨੁਸਾਰ ਉਹ ਪਿਛਲੇ ਲੱਗਭਗ 9 ਮਹੀਨੇ ਤੋਂ ਨਾਮੁਰਾਦ ਬੀਮਾਰੀ ਦਾ ਸ਼ਿਕਾਰ ਹੋ ਗਏ ਸਨ। ਐਤਵਾਰ ਸਵੇਰੇ ਲੱਗਭਗ 11.30 ਉਹਨਾਂ ਆਖਰੀ ਸਾਹ ਲਏ ਸਨ। ਉਹ ਆਪਣੇ ਪਿੱਛੇ ਪਤਨੀ ਤੇ ਦੋ ਬੱਚੇ ਬੇਟਾ ਅਤੇ ਬੇਟੀ ਛੱਡ ਗਏ ਹਨ। ਹੁਣ ਉਨ੍ਹਾਂ ਦੇ ਅੰਤਿਮ ਸਸਕਾਰ ਸਬੰਧੀ ਜਾਣਕਾਰੀ ਸਾਹਮਣੇ ਆਈ ਹੈ ਮੰਗਲਵਾਰ ਯਾਨੀ ਕਿ ਅੱਜ ਦੁਪਹਿਰੇ 1 ਤੋਂ 2 ਵਜੇ ਦੇ ਵਿਚਾਲੇ Ann’s Funeral Home and Onsite Cremation, 11c, Bolderwood Place, Wiri, Auckland ਵਿਖੇ ਹੋਵੇਗਾ।