ਅੱਜ ਸਵੇਰੇ ਕੇਂਦਰੀ ਵੈਲਿੰਗਟਨ ਵਿੱਚ ਨਿਊ ਵਰਲਡ ਵਿੱਚ ਇੱਕ ਕਾਰ ਨੇ ਇੱਕ ਕੰਧ ਨੂੰ ਟੱਕਰ ਮਾਰ ਦਿੱਤੀ ਸੀ। ਕੈਮਬ੍ਰਿਜ ਟੈਰੇਸ ਅਤੇ ਵੇਕਫੀਲਡ ਸਟ੍ਰੀਟ ਦੇ ਕੋਨੇ ‘ਤੇ, ਸੁਪਰਮਾਰਕੀਟ ਦੇ ਸਾਈਡ ‘ਤੇ ਕਾਰ ਦਾ ਅਗਲਾ ਹਿੱਸਾ ਬੋਨਟ ਅਤੇ ਅਗਲੇ ਪਹੀਏ ਕੰਧ ਤੋੜ ਕੇ ਅੰਦਰ ਵੜ ਗਏ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 10.40 ਵਜੇ ਮੌਕੇ ‘ਤੇ ਬੁਲਾਇਆ ਗਿਆ ਸੀ। ਘਟਨਾ ਮਗਰੋਂ ਵੈਲਿੰਗਟਨ ਫ੍ਰੀ ਐਂਬੂਲੈਂਸ ਨੇ ਹਾਜ਼ਰੀ ਭਰੀ ਪਰ ਰਾਹਤ ਵਾਲੀ ਗੱਲ ਹੈ ਕਿ ਕੋਈ ਗੰਭੀਰ ਜ਼ਖਮੀ ਨਹੀਂ ਹੋਇਆ।