ਅਮਰੀਕਾ ਨੇ ਟੀ-20 ਵਿਸ਼ਵ ਕੱਪ 2024 ਦਾ ਪਹਿਲਾ ਵੱਡਾ ਉਲਟਫੇਰਕੀਤਾ ਹੈ। ਉਨ੍ਹਾਂ ਨੇ ਗਰੁੱਪ ਏ ਦੇ ਮੈਚ ‘ਚ 2009 ਦੇ ਚੈਂਪੀਅਨ ਪਾਕਿਸਤਾਨ ਨੂੰ ਸੁਪਰ ਓਵਰ ‘ਚ ਹਰਾਇਆ ਹੈ। ਇਹ ਮੈਚ ਡੈਲਾਸ, ਟੈਕਸਾਸ ਦੇ ਗ੍ਰੈਂਡ ਪ੍ਰਾਇਰੀ ਸਟੇਡੀਅਮ ਵਿੱਚ ਖੇਡਿਆ ਗਿਆ। ਦਰਅਸਲ, ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ 20 ਓਵਰਾਂ ਵਿੱਚ ਸੱਤ ਵਿਕਟਾਂ ਗੁਆ ਕੇ 159 ਦੌੜਾਂ ਬਣਾਈਆਂ। ਜਵਾਬ ਵਿੱਚ ਅਮਰੀਕਾ ਦੀ ਟੀਮ ਵੀ 20 ਓਵਰਾਂ ਵਿੱਚ ਤਿੰਨ ਵਿਕਟਾਂ ਗੁਆ ਕੇ 159 ਦੌੜਾਂ ਹੀ ਬਣਾ ਸਕੀ। ਇਸ ਤੋਂ ਬਾਅਦ ਮੈਚ ਸੁਪਰ ਓਵਰ ਤੱਕ ਪਹੁੰਚ ਗਿਆ।
ਅਮਰੀਕਾ ਨੇ ਸੁਪਰ ਓਵਰ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 18 ਦੌੜਾਂ ਬਣਾਈਆਂ। ਜਵਾਬ ‘ਚ ਪਾਕਿਸਤਾਨ ਦੀ ਟੀਮ ਛੇ ਗੇਂਦਾਂ ‘ਤੇ 13 ਦੌੜਾਂ ਹੀ ਬਣਾ ਸਕੀ। ਟੀ-20 ਵਿਸ਼ਵ ਕੱਪ 2024 ‘ਚ ਪਾਕਿਸਤਾਨ ਦਾ ਇਹ ਪਹਿਲਾ ਮੈਚ ਸੀ ਅਤੇ ਇਸ ‘ਚ ਉਸ ਨੂੰ ਅਮਰੀਕਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ, ਜੋ ਉਸ ਤੋਂ ਕਾਫੀ ਕਮਜ਼ੋਰ ਸੀ। ਇਸ ਜਿੱਤ ਨਾਲ ਅਮਰੀਕਾ ਦੀ ਟੀਮ ਦੋ ਜਿੱਤਾਂ ਅਤੇ ਚਾਰ ਅੰਕਾਂ ਨਾਲ ਗਰੁੱਪ-ਏ ਵਿੱਚ ਸਿਖਰ ’ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਭਾਰਤ ਇਕ ਮੈਚ ਤੋਂ ਬਾਅਦ ਦੋ ਅੰਕਾਂ ਨਾਲ ਦੂਜੇ ਸਥਾਨ ‘ਤੇ ਹੈ। ਪਾਕਿਸਤਾਨ ਦਾ ਅਗਲਾ ਮੈਚ 9 ਜੂਨ ਨੂੰ ਭਾਰਤ ਨਾਲ ਹੈ। ਇਸ ਦੇ ਨਾਲ ਹੀ ਅਮਰੀਕਾ ਦੀ ਟੀਮ ਹੁਣ 12 ਜੂਨ ਨੂੰ ਭਾਰਤ ਨਾਲ ਭਿੜੇਗੀ।