ਪਿਛਲੇ ਦਿਨੀ ਗੁਜਰਾਤ ਦੇ ਮੋਰਬੀ ਸ਼ਹਿਰ ਵਿੱਚ ਮੱਛੂ ਨਦੀ ‘ਤੇ ਇੱਕ ਕੇਬਲ ਸਸਪੈਂਸ਼ਨ ਪੁਲ ਟੁੱਟਣ ਕਾਰਨ 134 ਲੋਕਾਂ ਦੀ ਮੌਤ ਹੋਈ ਸੀ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਉਹ ਔਖੇ ਸਮੇਂ ਵਿੱਚ ਭਾਰਤ ਦੇ ਨਾਲ ਖੜ੍ਹੇ ਹਨ। ਹਾਦਸੇ ‘ਚ ਜ਼ਖਮੀ 100 ਤੋਂ ਵੱਧ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਇੱਕ ਸਦੀ ਤੋਂ ਵੱਧ ਪੁਰਾਣਾ ਪੁਲ ਪੰਜ ਦਿਨ ਪਹਿਲਾਂ ਵਿਆਪਕ ਮੁਰੰਮਤ ਅਤੇ ਨਵੀਨੀਕਰਨ ਤੋਂ ਬਾਅਦ ਲੋਕਾਂ ਲਈ ਮੁੜ ਖੋਲ੍ਹਿਆ ਗਿਆ ਸੀ। ਹਾਲਾਂਕਿ ਪੁਲ ‘ਤੇ ਜ਼ਿਆਦਾ ਲੋਕ ਹੋਣ ਕਾਰਨ ਪੁਲ ਡਿੱਗ ਗਿਆ ਅਤੇ ਹੁਣ ਤੱਕ ਇਸ ਹਾਦਸੇ ‘ਚ 130 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਮੰਗਲਵਾਰ ਨੂੰ ਪੀਐਮ ਮੋਦੀ ਜ਼ਖਮੀਆਂ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਮੋਰਬੀ ਵੀ ਪਹੁੰਚੇ ਸਨ।
ਬਾਈਡੇਨ ਨੇ ਇਸ ਹਾਦਸੇ ਬਾਰੇ ਕਿਹਾ, “ਅੱਜ ਸਾਡਾ ਦਿਲ ਭਾਰਤ ਦੇ ਨਾਲ ਹੈ। ਪੂਰਾ ਅਮਰੀਕਾ ਗੁਜਰਾਤ ਦੇ ਲੋਕਾਂ ਦੇ ਦੁੱਖ ਵਿੱਚ ਉਨ੍ਹਾਂ ਦੇ ਨਾਲ ਹੈ ਅਤੇ ਉਨ੍ਹਾਂ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹੈ, ਜਿਨ੍ਹਾਂ ਨੇ ਪੁਲ ਡਿੱਗਣ ਕਾਰਨ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ। ਅਮਰੀਕਾ ਅਤੇ ਭਾਰਤ ਲਾਜ਼ਮੀ ਸਾਂਝੇਦਾਰ ਹਨ, ਸਾਡੇ ਨਾਗਰਿਕਾਂ ਵਿਚਕਾਰ ਡੂੰਘੇ ਸਬੰਧ ਹਨ। ਅਸੀਂ ਇਸ ਔਖੀ ਘੜੀ ਵਿੱਚ ਭਾਰਤੀਆਂ ਦੇ ਨਾਲ ਖੜ੍ਹੇ ਰਹਾਂਗੇ ਅਤੇ ਉਨ੍ਹਾਂ ਦਾ ਸਮਰਥਨ ਕਰਦੇ ਰਹਾਂਗੇ।”us president joe biden expressed griefus president joe biden expressed griefp